ਵਿਗਿਆਨੀਆਂ ਦੀ ਵੱਡੀ ਖੋਜ- 5 ਕਰੋੜ ਸਾਲ ਪਹਿਲਾਂ ਹੋਈ ਵਰਖਾ ਨੇ ਜੰਗਲਾਂ ਦੀ ਹੋਂਦ ਬਚਾਉਣ ''ਚ ਕੀਤੀ ਸੀ ਮਦਦ

11/17/2023 3:43:30 PM

ਜੈਤੋ (ਪਰਾਸ਼ਰ)- ਅੱਜ ਤੋਂ ਲਗਭਗ 5 ਕਰੋੜ ਸਾਲ ਪਹਿਲਾਂ ਹੋਈ ਭਾਰੀ ਵਰਖਾ ਨੇ ਭੂ-ਮੱਧ ਰੇਖਾ ਦੇ ਜੰਗਲਾਂ ਦੀ ਬੇਹੱਦ ਜ਼ਿਆਦਾ ਗਰਮੀ ਤੋਂ ਬਚਣ 'ਚ ਬਹੁਤ ਮਦਦ ਕੀਤੀ ਸੀ। ਉਸ ਸਮੇਂ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੀ ਬਹੁਤ ਜ਼ਿਆਦਾ ਸੀ। ਉਸ ਸਮੇਂ ਕਿਸੇ ਤਰ੍ਹਾਂ ਦਾ ਜੀਵਨ ਮੌਜੂਦ ਸੀ ਜਾਂ ਨਹੀਂ, ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ। ਧਰਤੀ ਦੇ ਮੱਧ ਦੇ ਹਿੱਸੇ ਅਤੇ ਉੱਪਰਲੇ ਲੈਟੀਟਿਊਡਜ਼ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਹੋਈ ਵਰਖਾ ਦੌਰਾਨ ਧਰਤੀ ਦੇ ਵਾਯੂਮੰਡਲ 'ਚ ਕਾਫ਼ੀ ਉਤਾਰ-ਚੜਾਅ ਆਏ ਸਨ। 

ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ

ਬੀਰਬਲ ਸਾਹਨੀ ਇੰਸਟੀਟਿਊਟ ਆਫ਼ ਪੋਲਿਓਸਾਇੰਸਿੰਜ਼ ਦੇ ਵਿਗਿਆਨੀ ਪਲਾਂਟ ਪ੍ਰਾਕਸੀ ਦਾ ਪ੍ਰਯੋਗ ਕਰ ਕੇ 5 ਕਰੋੜ ਸਾਲ ਪਹਿਲਾਂ ਹੋਈ ਵਰਖਾ ਸਮੇਂ ਦੇ ਵਾਯੂਮੰਡਲ ਬਾਰੇ ਜਾਣਕਾਰੀ ਇਕੱਠੀ ਕਰਨ 'ਚ ਲੱਗੇ ਹੋਏ ਹਨ ਤਾਂ ਜੋ ਧਰਤੀ 'ਤੇ ਜੀਵਨ ਦੇ ਵਿਕਾਸ ਦੇ ਬਾਰੇ ਕੁਝ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਉਸ ਸਮੇਂ ਦੇ ਵਾਤਾਵਰਨ ਦਾ ਪੁਨਰ ਨਿਰਮਾਣ ਕੀਤਾ। ਅਧਿਐਨ 'ਚ ਪਤਾ ਲੱਗਾ ਕਿ ਉਸ ਸਮੇਂ ਕਾਫ਼ੀ ਜ਼ਿਆਦਾ ਵਰਖਾ ਹੋਈ ਸੀ। ਇਸ ਵਰਖਾ ਨੇ ਪੌਦਿਆਂ ਨੂੰ ਜਿਊਂਦੇ ਰਹਿਣ ਅਤੇ ਵਧਣ 'ਚ ਕਾਫ਼ੀ ਮਦਦ ਕੀਤੀ ਸੀ। ਇਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਸ ਸਮੇਂ ਧਰਤੀ ਦਾ ਤਾਪਮਾਨ ਵੀ ਮੌਜੂਦਾ ਸਮੇਂ ਨਾਲੋਂ 13 ਡਿਗਰੀ ਸੈਲਸੀਅਸ ਵੱਧ ਸੀ ਤੇ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੀ 1000 ਪੀ.ਪੀ.ਐੱਮ.ਵੀ. ਤੋਂ ਵੱਧ ਸੀ। 

ਇਹ ਵੀ ਪੜ੍ਹੋ : ਗੁਰਦੁਆਰੇ ਮੱਥਾ ਟੇਕਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਕਰ'ਤਾ ਘਰ ਸਾਫ਼

ਇਸ ਵਰਖਾ ਨਾਲ ਧਰਤੀ ਦੇ ਉਤਲੇ ਅਤੇ ਹੇਠਲੇ ਅਕਸ਼ਾਂਸ਼ਾਂ ਦੇ ਜੰਗਲਾਂ 'ਤੇ ਕਾਫ਼ੀ ਅਸਰ ਪਿਆ ਸੀ, ਪਰ ਭੂ-ਮੱਧ ਵਰਖਾ ਜੰਗਲ ਆਪਣੀ ਹੋਂਦ ਬਚਾਉਣ 'ਚ ਕਾਮਯਾਬ ਰਹੇ। ਇਸ ਖੋਜ ਨਾਲ ਹੇਠਲੇ ਅਕਸ਼ਾਂਸ਼ਾਂ ਬਾਰੇ ਇਕ ਕੈਲੀਬ੍ਰੇਸ਼ਨ ਫਾਈਲ ਬਣਾਉਣ 'ਚ ਮਦਦ ਮਿਲੀ ਹੈ, ਜੋ ਮੌਸਮ ਦੇ ਅਧਿਐਨ 'ਚ ਮਦਦਗਾਰ ਸਿੱਧ ਹੋ ਸਕਦੀ ਹੈ। ਵਰਖਾ ਵਣਾਂ ਦਾ ਉਸ ਸਮੇਂ ਜਿਊਂਦਾ ਰਹਿਣਾ ਧਰਤੀ 'ਤੇ ਜੀਵਨ ਦੇ ਵਿਕਾਸ ਦੀ ਪਹੇਲੀ ਨੂੰ ਸੁਲਝਾਉਣ 'ਚ ਵੀ ਮਦਦ ਕਰ ਸਕਦੇ ਹਨ।  

ਇਹ ਵੀ ਪੜ੍ਹੋ : ਆਸਟ੍ਰੇਲੀਆ ਲਈ ਡਰਾਉਣਾ ਸੁਫ਼ਨਾ ਬਣੀ ਭਾਰਤੀ ਟੀਮ, ਟੇਢੀ ਖੀਰ ਸਾਬਿਤ ਹੋਵੇਗਾ ਭਾਰਤ ਨੂੰ ਹਰਾਉਣਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harpreet SIngh

This news is Content Editor Harpreet SIngh