‘ਆਪ’  ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਭੁੱਲੀ, ਅਧਿਆਪਕਾਂ ਨੂੰ ਦਿੱਤੇ ਨਵੇਂ ਆਦੇਸ਼

04/23/2022 12:33:32 PM

ਮੋਗਾ : ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਗੈਰ ਸਿੱਖਿਅਤ ਕੰਮ ਨਹੀਂ ਲਿਆ ਜਾਵੇਗਾ। ਪੰਜਾਬ ’ਚ ‘ਆਪ’ ਸਰਕਾਰ ਨੇ ਆਉਂਦਿਆਂ ਹੀ ਅਧਿਆਪਕਾਂ ਤੋਂ ਗੈਰ ਸਿੱਖਿਅਤ ਕੰਮ ਲੈਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਇਕ ਪੱਤਰ ਜਾਰੀ ਕੀਤਾ ਹੈ ਜਿਸ ’ਚ ਐੱਨ.ਆਈ.ਆਰਜ਼ ਦੀ ਸਾਰਣੀ ਇਕੱਠੀ ਕਰਨ ਲਈ ਸਕੂਲਾਂ ਤੋਂ ਬਾਹਰ ਭੇਜਿਆ ਜਾਣਾ ਹੈ। ਇਹ ਪੱਤਰ ਮੋਗੇ ਤੋਂ ਇਲਾਵਾ 20 ਹੋਰ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ : ਸਹੁਰਾ ਪਰਿਵਾਰ ਤੋਂ ਤੰਗ ਆਕੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਸਿੱਖਿਆ ਵਿਭਾਗ ’ਚ 31 ਮਾਰਚ ਨੂੰ ਜਾਰੀ ਇਹ ਪੱਤਰ ਮੋਗਾ ਜ਼ਿਲ੍ਹੇ ’ਚ ਸਿੱਖਿਆ ਅਧਿਕਾਰੀ ਨੂੰ 3 ਅਪ੍ਰੈਲ ਮਿਲਿਆ ਸੀ। ਇਸ ’ਚ ਲਿਖਿਆ ਹੈ ਕਿ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਸ ਹੁਕਮ ਦੀ ਪਾਲਣਾ ਕਰਵਾਉਣ। ਸਿੱਖਿਆ ਵਿਭਾਗ ਦੀ ਸਹਾਇਕ ਡਾਇਰੈਕਟਰ ਕੁਆਰਡੀਨੇਟਰ ਜਸਕੀਰਤ ਕੌਰ ਵਲੋਂ ਪੱਤਰ ਨੰ. 283696/202277740 ’ਚ ਕਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਡਾਟਾ ਇਕੱਠਾ ਕਰ ਕੇ ਪ੍ਰਫਾਰਮੇ ਅਨੁਸਾਰ MS Excel ’ਚ ਦਰਜ ਕਰ ਕੇ dpise.coordination@punjab.gov.in ’ਤੇ ਭੇਜਿਆ ਜਾਵੇ। ਵਿਭਾਗ ਵਲੋਂ ਜਾਰੀ ਕੀਤੇ ਗਏ ਪ੍ਰਫਾਰਮੇ ’ਚ ਐੱਨ.ਆਈ.ਆਰਜ਼ ਦਾ ਨਾਮ, ਪਿੰਡ ਦਾ ਪਤਾ, ਸੰਪਰਕ ਨੰਬਰ, ਵਿਦੇਸ਼ ਦਾ ਪਤਾ ਅਤੇ ਸੰਪਰਕ ਨੰਬਰ ਭਰਨ ਨੂੰ ਕਿਹਾ ਗਿਆ ਹੈ। 

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਪੱਤਰ ਮਿਲਣ ਦੀ ਪੁਸ਼ਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਸ਼ੀਲ ਕੁਮਾਰ ਤੁਲੀ ਨੇ ਕੀਤੀ ਹੈ ਪਰ ਇਹ ਡਾਟਾ ਕਿਉਂ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦੇਣ ਤੋਂ ਮਨ੍ਹਾ ਪ੍ਰਹੇਜ਼ ਕੀਤਾ। ਉੱਥੇ ਹੀ ਅਧਿਆਪਕ ਨੇਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਐੱਨ.ਆਈ.ਆਰਜ਼ ਦੀ ਮਦਦ ਲਈ ਸੀ। ‘ਆਪ’ ਸਰਕਾਰ ਇਹ ਡਾਟਾ ਇਕੱਠਾ ਕਰ ਕੇ ਐੱਨ.ਆਈ.ਆਰਜ਼ ਦੀ ਬੈਂਕਗਰਾਊਂਡ ਅਨੁਸਾਰ ਉਨ੍ਹਾਂ ਦੇ ਸਿਹਤ ਅਤੇ ਸਿੱਖਿਆ ਖੇਤਰ ’ਚ ਯੋਗਦਾਨ ਲੈਣਾ ਚਾਹੁੰਦੀ ਹੈ। ਉੱਥੇ ਹੀ ਕਿਸਾਨ ਨੇਤਾ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਡਾਟੇ ਦਾ ਕੇਂਦਰ ਸਰਕਾਰ ਇਸਤੇਮਾਲ ਕਰਨਾ ਚਾਹੁੰਦੀ ਹੈ। ਕਿਸਾਨ ਸੰਘਰਸ਼ ’ਚ ਐੱਨ.ਆਈ.ਆਰਜ਼ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਕਿਸਾਨ ਲੰਬੇਂ ਸਮੇਂ ਤੱਕ ਅੰਦੋਲਨ ਨੂੰ ਚਲਾ ਸਕੇ ਸਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News