ਚੋਣਾਂ ਦੇ ਕਾਗਜ਼ ਭਰਨ ਆਈ ''ਆਪ'' ਦੇ ਉਮੀਦਵਾਰ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਬਹਿਸ-ਬਾਜ਼ੀ

02/02/2021 8:47:10 PM

ਗੁਰੂਹਰਸਹਾਏ, (ਆਵਲਾ)- 14 ਫਰਵਰੀ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਚੋਣਾਂ ਲੜਨ ਦੇ ਚਾਹਵਾਨ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਕਾਗਜ਼ ਭਰੇ ਜਾ ਰਹੇ ਹਨ। ਜਿਸਦੇ ਦੌਰਾਨ ਅੱਜ ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰਾਂ ਵੱਲੋਂ ਵੀ ਕਾਗਜ਼ ਭਰੇ ਗਏ। ਜਿਸਦੇ ਚੱਲਦੇ ਨਗਰ ਕੌਂਸਲ ਦਫਤਰ ਦੇ ਬਾਹਰ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ 'ਚ ਕਾਗਜ਼ ਭਰਨ ਆਏ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੇ ਨਾਲ 'ਆਮ' ਆਦਮੀ ਪਾਰਟੀ ਦੀ ਇਕ ਉਮੀਦਵਾਰ ਬੀਬੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਬਾਜ਼ੀ ਹੋ ਗਈ। ਪੁਲਸ ਵੱਲੋਂ ਬੀਚ-ਬਚਾਅ ਕਰਕੇ ਇਨ੍ਹਾਂ ਲੋਕਾਂ ਨੂੰ ਸ਼ਾਂਤ ਕੀਤਾ ਗਿਆ।


Bharat Thapa

Content Editor

Related News