ਜੈਤੋ ਵਿਖੇ 75ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

08/15/2022 5:46:03 PM

ਜੈਤੋ (ਗੁਰਮੀਤਪਾਲ)-ਉਪ ਮੰਡਲ ਪੱਧਰੀ ਆਜ਼ਾਦੀ ਦਿਹਾੜਾ ਸਰਕਾਰੀ ਖੇਡ ਸਟੇਡੀਅਮ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ’ਚ ਦੇਸ਼ ਦੇ 75ਵੇਂ ਅਾਜ਼ਾਦੀ ਦਿਹਾੜੇ ਨੂੰ ਸਮਰਪਿਤ ਝੰਡਾ (ਤਿਰੰਗਾ) ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟ੍ਰੇਟ ਨਿਰਮਲ ਉਸਚੇਪਨ (ਆਈ. ਏ. ਐੱਸ.) ਵੱਲੋਂ ਅਦਾ ਕੀਤੀ ਗਈ। ਆਪਣੇ ਸੰਬੋਧਨੀ ਭਾਸ਼ਣ ਦੌਰਾਨ ਉਨ੍ਹਾਂ ਦੱਸਿਆ ਕਿ ਆਜ਼ਾਦੀ ਦਾ ਸਾਡੀ ਜ਼ਿੰਦਗੀ ਬਹੁਤ ਮਹੱਤਵ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਸੂਰਬੀਰਾਂ ਵੱਲੋਂ ਆਪਣਾ ਬਲੀਦਾਨ ਦੇਣਾ ਪਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਰਖਵਾਲੀ ਲਈ ਅੱਜ ਦੇਸ਼ ਦੇ ਬਾਰਡਰਾਂ ’ਤੇ ਜਾਂਬਾਜ਼ ਵੀਰਾਂ ਨੂੰ ਸ਼ਹੀਦੀਆਂ ਦੇਣੀਆਂ ਪੈ ਰਹੀਆਂ ਹਨ। ਸਮਾਗਮ ’ਚ ਸਲਾਮੀ ਦੀ ਰਸਮ ਪੁਲਸ ਗਾਰਦ ਵਿਭਾਗ ਏ. ਐੱਸ. ਆਈ. ਗੁਰਮੇਲ ਕੌਰ ਦੀ ਅਗਵਾਈ ’ਚ ਦਿੱਤੀ ਗਈ ਅਤੇ ਕੌਮੀ ਗੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਸਵਤੀ ਸਕੂਲ ਜੈਤੋ ਦੇ ਵਿਦਿਆਰਥੀਆਂ ਵੱਲੋਂ ਗਾਇਆ ਗਿਆ। ਮਾਰਚ ਪਾਸਟ ’ਚ ਜੀ. ਓ. ਜੀ. ਤੋਂ ਇਲਾਵਾ 11 ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਕਲਾ ਅਤੇ ਦੇਸ਼ਭਗਤੀ ਦੀਆਂ ਤਿਆਰ ਕੀਤੀਆਂ ਝਾਕੀਆਂ ਪੇਸ਼ ਕੀਤੀਆਂ। ਉਪ ਮੰਡਲ ਮੈਜਿਸਟ੍ਰੇਟ ਨਿਰਮਲ ਉਸਚੇਪਨ ਵੱਲੋਂ ਅਾਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਅਤੇ ਵਿਧਾਇਕ ਨੌਜਵਾਨ ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮੂਹ ਪ੍ਰਸ਼ਾਸਨ ਦੀ ਮੌਜੂਦਗੀ ’ਚ ਉਨ੍ਹਾਂ ਵੱਲੋਂ ਸਮਾਜ ਸੇਵੀ ਕੰਮਾਂ ’ਚ ਚੰਗਾ ਯੋਗਦਾਨ ਪਾਉਣ ਵਾਲਿਆਂ ਅਤੇ ਸਮਾਗਮ ’ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇਸ਼ਭਗਤੀ ਦੇ ਸਮਾਗਮ ’ਚ ਸਬ-ਡਵੀਜ਼ਨ ਦੇ 14 ਸਕੂਲ ਦੇ ਬੱਚਿਆਂ ਵੱਲੋਂ ਦੇਸ਼ਭਗਤੀ ਨਾਲ ਸਬੰਧਿਤ ਨਾਟਕ, ਕੋਰੀਓਗ੍ਰਾਫ਼ੀ, ਭਾਸ਼ਣ, ਗੀਤ, ਡਾਂਸ, ਸਮੂਹ ਆਈਟਮਾਂ, ਗੱਤਕਾ, ਗਿੱਧਾ-ਭੰਗੜਾ ਤੋਂ ਇਲਾਵਾ ਝਾਕੀਆਂ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਦਾ ਸਟੇਡੀਅਮ ’ਚ ਮੌਜੂਦ ਲੋਕਾਂ ਨੇ ਖ਼ੂਬ ਆਨੰਦ ਮਾਣਿਆ।

ਇਹ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਤਹਿਸੀਲਦਾਰ ਅਨੀਲ ਕੁਮਾਰ ਸ਼ਰਮਾ, ਨਾਇਬ ਤਹਿਸੀਲਦਾਰ ਰਣਜੀਤ ਕੌਰ, ਡੀ. ਐੱਸ. ਪੀ. ਜੈਤੋ ਅਵਤਾਰ ਸਿੰਘ ਰਾਜਪਾਲ, ਐੱਸ. ਡੀ. ਓ. (ਸ) ਮੰਡੀ ਬੋਰਡ ਪੰਜਾਬ ਜਸਵੀਰ ਸਿੰਘ, ਸਕੱਤਰ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ, ਕਾਰਜ ਸਾਧਕ ਅਫਸਰ ਨਗਰ ਕੌਂਸਲ ਜੈਤੋ ਭੁਪਿੰਦਰ ਸਿੰਘ ਹਾਜ਼ਰ ਰਹੇ। ਇਸ ਮੌਕੇ ਐੱਸ. ਐੱਚ. ਓ. ਜੈਤੋ ਜਗਵੀਰ ਸਿੰਘ ਸੰਧੂ ਜ਼ੀਰਾ, ਜ਼ਿਲ੍ਹਾ ਖ਼ਜ਼ਾਨਚੀ ਲਛਮਣ ਭਗਤੂਆਣਾ, ਗੁਰਪਿਆਰ ਸਿੰਘ ਜੈਤੋ, ਗੋਬਿੰਦਰ ਵਾਲੀਆ, ਡਾ ਹਰੀਸ ਗੋਇਲ, ਟਰੱਕ ਯੂਨੀਅਨ ਪ੍ਰਧਾਨ ਹਰਸਿਮਰਨ ਮਲਹੋਤਰਾ, ਜਸਵੰਤ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ, ਨਗਰ ਕੌਂਸਲਰ ਪ੍ਰਧਾਨ ਸੁਰਜੀਤ ਸਿੰਘ ਬਾਬਾ, ਬਾਜ ਸਿੰਘ, ਨਗਰ ਕੌਂਸਲ ਅਧਿਕਾਰੀ ਨਾਇਬ ਸਿੰਘ ਬਰਾੜ ਸੇਵੇਵਾਲਾ, ਅਜੈ ਸਿੰਘ ਨਿੱਕੀ ਬਰਾੜ, ਕੋਮਲ ਸ਼ਰਮਾ, ਜਸਵਿੰਦਰ ਸਿੰਘ ਰੀਡਰ, ਸਮਾਜਸੇਵੀ ਦਰਸ਼ਨਾਂ ਦੇਵੀ ਤੋਂ ਇਲਾਵਾ ਸਟੇਜ ਸੰਚਾਲਕ ਦੀ ਭੂਮਿਕਾ ਜਗਦੇਵ ਸਿੰਘ ਢਿੱਲੋਂ, ਰੀਤੂ ਨਾਗਪਾਲ, ਕਰਮਜੀਤ ਸਿੰਘ ਵੱਲੋਂ ਨਿਭਾਈ ਗਈ।


Manoj

Content Editor

Related News