ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

02/04/2020 1:09:41 AM

ਮੋਹਾਲੀ,(ਰਾਣਾ)- ਅੱਤਵਾਦੀ ਜਥੇਬੰਦੀ ਦੇ ਐੱਲ. ਐੱਫ. ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਮੋਹਾਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਪੁਲਸ ਮੁਲਜ਼ਮ ਅਸ਼ੀਸ਼ ਨੂੰ ਯੂ. ਪੀ. ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਬੀਤੀ 27 ਜਨਵਰੀ ਨੂੰ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਪੀ. ਐੱਚ. ਡੀ. ਦੀ ਪਾਕਿਸਤਾਨ ਵਿਚ ਹੱਤਿਆ ਕੀਤੀ ਗਈ ਸੀ, ਉਸ ਦੌਰਾਨ ਪੰਜਾਬ ਪੁਲਸ ਨੇ ਮੋਗਾ ਤੋਂ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਮੁਲਜ਼ਮ ਸੁਖਪ੍ਰੀਤ ਸਿੰਘ ਨੇ ਪੁਲਸ ਪੁੱਛਗਿੱਛ ਵਿਚ ਖੁਲਾਸਾ ਕੀਤਾ ਸੀ ਕਿ ਖਾੜਕੂ ਜਥੇਬੰਦੀ ਨੂੰ ਅਸ਼ੀਸ਼ ਹਥਿਆਰ ਸਪਲਾਈ ਕਰਦਾ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੋਹਾਲੀ ਪੁਲਸ ਮੁਲਜ਼ਮ ਦੀ ਤਲਾਸ਼ ਵਿਚ ਯੂ. ਪੀ. ਵਿਚ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਯੂ. ਪੀ. ਕੋਰਟ ਤੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਯੂ. ਪੀ. ਪੁਲਸ ਨੇ ਮੁਲਜ਼ਮ ਅਸ਼ੀਸ਼ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਹਰਿਦੁਆਰ ਜ਼ਿਲੇ 'ਚੋਂ ਗ੍ਰਿਫਤਾਰ ਕੀਤਾ ਸੀ। ਉਥੇ ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਅਸ਼ੀਸ਼ ਅਕਸਰ ਫੋਨ ਰਾਹੀਂ ਪਾਕਿਸਤਾਨ ਦੇ ਕੁੱਝ ਲੋਕਾਂ ਨਾਲ ਵੀ ਗੱਲ ਕਰਦਾ ਸੀ।


Related News