ਤਹਿਸੀਲ ਕੰਪਲੈਕਸ ਦੀ ਝੁਕੀ ਕੰਧ ਕਿਸੇ ਵੀ ਸਮੇਂ ਬਣ ਸਕਦੀ ਹੈ ਹਾਦਸੇ ਦਾ ਕਾਰਨ

06/15/2019 5:25:31 PM

ਜਲਾਲਾਬਾਦ (ਸੇਤੀਆ)— ਬੀਤੇ ਦਿਨੀ ਪੰਜਾਬ 'ਚ ਕਈ ਥਾਵਾਂ 'ਤੇ ਆਏ ਤੇਜ ਤੂਫਾਨ ਦੇ ਕਾਰਨ ਵੱਡੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਸਾਮਹਣੇ ਆਈਆਂ ਹਨ ਪਰ ਦੂਜੇ ਪਾਸੇ ਜ਼ਿਲਾ ਫਾਜਿਲਕਾ ਦੇ ਜਲਾਲਾਬਾਦ ਸ਼ਹਿਰ ਅੰਦਰ ਤਹਿਸੀਲ ਕੰਪਲੈਕਸ ਦੀ ਕੰਧ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਮਾਹਿਰਾਂ ਅਨੁਸਾਰ ਜੇਕਰ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੂਫਾਨ ਜਾਂ ਹਨੇਰ ਆਉਂਦਾ ਹੈ ਤਾਂ ਇਸ ਕੰਧ ਨੂੰ ਡਿੱਗਦਿਆਂ ਦੇਰ ਨਹੀਂ ਲੱਗਣੀ ਅਤੇ ਇਹ ਕੰਧ ਦੇ ਅੰਦਰ ਵਾਲੇ ਹਿੱਸੇ ਕੋਲ ਹੀ ਐੱਸ. ਡੀ. ਐੱਮ. ਦੀ ਰਿਹਾਇਸ਼ ਵਾਲੀ ਕੋਠੀ ਵੀ ਹੈ। ਇਥੇ ਦੱਸਣਯੋਗ ਹੈ ਕਿ ਸਰਕਾਰੀ ਬਿਲਡਿੰਗਾਂ ਦੀ ਰਖਰਖਾਵ ਦਾ ਕੰਮ ਵੱਖ-ਵੱਖ ਮਹਿਕਮਿਆਂ ਨੇ ਕਰਨਾ ਹੁੰਦਾ ਹੈ ਅਤੇ ਤਹਿਸੀਲ ਕੰਪਲੈਕਸ ਦੀ ਦੀਵਾਰ ਅਤੇ ਬਿਲਡਿੰਗਾਂ ਦੀ ਮੁਰੰਮਤ ਅਤੇ ਦੇਖਰੇਖ ਦਾ ਜਿੰਮਾਂ ਪੀਡਬਲਯੂਡੀ ਕੋਲ ਹੈ ਪਰ ਰੋਜਾਨਾ ਵੱਡੀ ਗਿਣਤੀ 'ਚ ਆਮ ਲੋਕ ਅਤੇ ਵੀਆਈਪੀ ਲੋਕਾਂ ਦੇ ਲੰਘਣ ਦਾ ਜਰੀਆ ਬਣਨ ਵਾਲੀ ਇਸ ਸੜਕ 'ਤੇ ਝੁਕੀ ਹੋਈ ਕੰਧ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਗਿਆ ਹੈ। 

ਜਾਨਕਾਰੀ ਅਨੁਸਾਰ ਸਥਾਨਕ ਤਹਿਸੀਲ ਕੰਪਲੈਕਸ ਦੀ ਚਾਰਦੀਵਾਰੀ ਦਾ 30-35 ਫੁੱਟ ਹਿੱਸਾ ਜੋ ਕਿ ਬਾਹਰ ਸੜਕ ਵੱਲ ਝੁੱਕਿਆ ਹੋਇਆ ਹੈ। ਇਹ ਸੜਕ ਰੇਲਵੇ ਸਟੇਸ਼ਨ, ਲੜਕਿਆਂ ਦੇ ਸਕੂਲ ਅਤੇ ਤਹਿਸੀਲ ਕੰਪਲੈਕਸ 'ਚ ਆਉਣ ਜਾਣ ਵਾਲੇ ਲੋਕਾਂ ਦੀ ਆਵਜਾਈ ਰਹਿੰਦੀ ਹੈ ਅਤੇ ਗਰਮੀ ਦੇ ਮੌਸਮ 'ਚ ਕਈ ਵਾਰ ਲੋਕ ਛਾਂ ਨੂੰ ਦੇਖਦੇ ਹੋਏ ਕੰਧ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਐੱਸ. ਡੀ. ਐੱਮ. ਜਲਾਲਾਬਾਦ ਦੀ ਰਿਹਾਇਸ਼ ਦੇ ਬਿਲਕੁੱਲ ਪਿਛਲੇ ਪਾਸੇ ਇਹ ਕੰਧ ਜੋ ਡਿੱਗਣ ਦੀ ਕਾਗਾਰ 'ਚ ਖੜ੍ਹੀ ਹੈ, ਉਸ ਕੰਧ ਦੇ ਝੁਕੇ ਹੋਣ ਤੋਂ ਉਹ ਅਨਜਾਣ ਹਨ। ਕੰਧ ਦੀ ਫੋਟੋ ਖਿੱਚਣ ਤੋਂ ਬਾਅਦ ਜਗਬਾਣੀ ਪ੍ਰਤੀਨਿਧੀ ਨੇ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਅਨਜਾਣ ਦੱਸਿਆ। ਆਸ-ਪਾਸ ਲੋਕਾਂ ਦਾ ਕਹਿਣਾ ਹੈ ਕਿ ਤਹਿਸੀਲ ਕੰਪਲੈਕਸ ਦੀ ਕੰਧ ਦਾ ਹਿੱਸਾ ਸੜਕ ਵੱਲ ਝੁਕਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਵੀ ਇਸ ਗੱਲ ਦਾ ਅੰਦੇਸ਼ਾ ਹੈ ਕਿ ਇਹ ਦੀਵਾਰ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਣ ਬਣ ਸਕਦੀ ਹੈ। ਉਧਰ ਇਸ ਸੰਬੰਧੀ ਪੀਡਬਲਯੂਡੀ ਦੇ ਐਕਸੀਈਐਨ ਕੁਲਬੀਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਨੇ ਵੀ ਆਪਣੇ ਆਪ ਨੂੰ ਇਸ ਦੀਵਾਰ ਦੇ ਝੁਕੇ ਹੋਣ ਤੋਂ ਅਨਜਾਣ ਦੱਸਿਆ ਅਤੇ ਨਾਲ ਹੀ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਐਸਡੀਓ ਦੀ ਡਿਊਟੀ ਲਗਾ ਕੇ ਪਤਾ ਕਰਵਾਉਣਗੇ ਕਿ ਕੰਧ ਦੀ ਮੁਰੰਮਤ ਦੀ ਲੋੜ ਹੈ ਜਾਂ ਨਹੀਂ।


shivani attri

Content Editor

Related News