ਤਹਿਸੀਲ ਕੰਪਲੈਕਸ ਕੋਟਕਪੂਰਾ ’ਚ ਦੂਜੀ ਵਾਰ ਫ਼ਿਰ ਹੋਈ ਚੋਰੀ

03/07/2021 12:59:14 PM

ਕੋਟਕਪੂਰਾ ( ਨਰਿੰਦਰ ਬੈੜ ): ਤਹਿਸੀਲ ਕੰਪਲੈਕਸ ਕੋਟਕਪੂਰਾ ਵਿੱਚ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਟਾਈਪਿਸਟ, ਨੋਟਰੀ ਪਬਲਿਕ ਅਤੇ ਫੋਟੋਸਟੇਟ ਵਾਲੇ ਚੈਂਬਰਾਂ ਵਿੱਚ ਵੀਰਵਾਰ ਤੋਂ ਬਾਅਦ ਸ਼ਨੀਵਾਰ ਰਾਤ ਫਿਰ ਚੋਰੀ ਹੋਣ ਦੀ ਘਟਨਾ ਦੀ ਖ਼ਬਰ ਮਿਲੀ ਹੈ। ਐਡਵੋਕੇਟ ਕ੍ਰਿਸ਼ਨ ਸਿੰਘ ਮੱਕੜ, ਵਿਨੋਦ ਬਾਂਸਲ ਅਤੇ ਦਰਸ਼ਨ ਗੁਪਤਾ ਨੇ ਦੱਸਿਆ ਕਿ ਸਾਡੇ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਤਹਿਸੀਲ ਕੰਪਲੈਕਸ ਦਾ ਉਹ ਬਹੁਮੁੱਲਾ ਰਿਕਾਰਡ ਪਿਆ ਹੈ, ਜਿਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਸਾਡਾ 35-40 ਹਜ਼ਾਰ ਰੁਪਏ ਦੇ ਨੁਕਸਾਨ ਦੀ ਭਰਪਾਈ ਤਾਂ ਹੋ ਜਾਵੇਗੀ ਪਰ ਤਹਿਸੀਲ ਕੰਪਲੈਕਸ ਦੇ ਨੁਕਸਾਨ ਦੀ ਭਰਪਾਈ ਹੋਣੀ ਬਹੁਤ ਮੁਸ਼ਕਲ ਹੈ। ਮੌਕੇ 'ਤੇ ਪਹੁੰਚੀ ਏ.ਐਸ.ਆਈ. ਨਿਰਮਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਤਹਿਸੀਲ ਕੰਪਲੈਕਸ 'ਚ ਹਾਜ਼ਰ ਪੀੜਤਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।


Shyna

Content Editor

Related News