ਤੀਜ ਸੈਲੀਬ੍ਰੇਸ਼ਨ ''ਚ ਔਰਤਾਂ ਨੇ ਉਠਾਇਆ ਪੰਜਾਬੀ ਸੰਸਕ੍ਰਿਤੀ ਦਾ ਆਨੰਦ

07/27/2019 5:21:52 PM

ਲੁਧਿਆਣਾ (ਗੁਪਤਾ) : ਤੀਜ ਸੈਲੀਬ੍ਰੇਸ਼ਨ 'ਚ ਲੁਧਿਆਣਾ ਦੀਆਂ ਔਰਤਾਂ ਨੇ ਰਵਾਇਤੀ ਪਹਿਰਾਵੇ 'ਚ ਲੋਕ ਗੀਤਾਂ 'ਤੇ ਜਿੱਥੇ ਖੂਬ ਧਮਾਲ ਮਚਾਇਆ, ਉੱਥੇ ਹੀ ਪੰਜਾਬੀ ਸੰਸਕ੍ਰਿਤੀ ਦਾ ਆਨੰਦ ਵੀ ਉਠਾਇਆ। ਸਥਾਨਕ ਸਰਾਭਾ ਨਗਰ ਦੇ ਇਕ ਹੋਟਲ 'ਚ ਆਯੋਜਿਤ ਇਸ ਪ੍ਰੋਗਰਾਮ ਨੂੰ ਵੰਦਨਾ ਖੁਰਾਨਾ ਅਤੇ ਨੀਸ਼ਾ ਨਯੱਰ ਨੇ ਆਯੋਜਿਤ ਕੀਤਾ। ਪ੍ਰੋਗਰਾਮ 'ਚ ਚਾਰੂ, ਲਾਡੀ, ਇਕੋ, ਰੇਖਾ, ਸੁਨੈਨਾ, ਅਨੁਸ਼ਕਾ ਅਤੇ ਹੋਰ ਵੀ ਮੌਜੂਦ ਰਹੇ।

ਪ੍ਰੋਗਰਾਮ 'ਚ ਮਿਸ ਤੀਜ, ਗਲੈਮ ਗਰਲ, ਕਿਊਟਨੈੱਸ ਓਵਰਲੋਡਿਡ, ਜੱਟੀ ਅਤੇ ਮਿਸੇਜ ਪੰਜਾਬਣ ਬਣੀਆਂ ਔਰਤਾਂ ਸਭ ਦੇ ਆਕਰਸ਼ਣ ਦਾ ਕੇਂਦਰ ਰਹੀਆਂ। ਦੱਸ ਦਈਏ ਕਿ ਤੀਆਂ ਪੰਜਾਬੀ ਮੁਟਿਆਰਾਂ ਦਾ ਬਹੁਤ ਵੱਡਾ ਤਿਉਹਾਰ ਹੈ। ਇਸ ਤਿਉਹਾਰ ਨੂੰ ਸੰਜੋ ਕੇ ਰੱਖਣ ਲਈ ਵੀ ਉਨ੍ਹਾਂ ਨੇ ਗੈੱਟ ਟੂਗੈਦਰ ਕਰਕੇ ਆਪਣੇ ਵਿਰਸੇ ਨੂੰ ਪ੍ਰਮੋਟਕਰਨ ਦਾ ਯਤਨ ਕੀਤਾ ਹੈ।

 

Anuradha

This news is Content Editor Anuradha