ਅਧਿਆਪਕਾਂ ਨੇ ਮੰਗਾਂ ਸਬੰਧੀ ਕੱਢਿਆ ਕੈਂਡਲ ਮਾਰਚ

12/12/2018 1:38:39 AM

ਮਲੋਟ, (ਗੋਇਲ, ਸ਼ਾਂਤ)- ਪੰਜਾਬ ਸਰਕਾਰ ਦੀਆਂ ਮਾੜੀਅਾਂ ਨੀਤੀਅਾਂ ਖਿਲਾਫ਼ ਅਧਿਆਪਕ ਵੱਲੋਂ ਅੱਜ ਇੱਥੇ ਇਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਪੰਜਾਬ ਪ੍ਰਧਾਨ ਡਾ. ਬ੍ਰਹਮਦੇਵ ਸ਼ਰਮਾ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ਵਿਚ ਕੱਢੇ ਗਏ ਇਸ ਕੈਂਡਲ ਮਾਰਚ ਵਿਚ ਵੱਡੀ ਗਿਣਤੀ ’ਚ ਅਧਿਆਪਕ ਸ਼ਾਮਲ ਹੋਏ। ਇਹ ਕੈਂਡਲ ਮਾਰਚ ਡੀ. ਏ. ਵੀ. ਕਾਲਜ ਮਲੋਟ ਤੋਂ ਸ਼ੁਰੂ ਹੋ ਕੇ ਲੋਹਾ ਬਾਜ਼ਾਰ, ਸੁਪਰ ਬਾਜ਼ਾਰ, ਤਹਿਸੀਲ ਰੋਡ ਤੋਂ ਹੁੰਦਾ ਵਾਪਸ ਕਾਲਜ ਆ ਕੇ ਸਮਾਪਤ ਹੋਇਆ। ਪ੍ਰਧਾਨ ਪ੍ਰੋ. ਬ੍ਰਹਮਦੇਵ ਸ਼ਰਮਾ ਨੇ ਦੱਸਿਆ ਕਿ ਬੀਤੀ 28 ਅਕਤੂਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਆਰੰਭ ਕੀਤੇ ਗਏ ਕੈਂਡਲ ਮਾਰਚ ਦਾ ਅੱਜ ਆਖਰੀ ਪਡ਼ਾਅ ਸੀ, ਜੋ ਮਲੋਟ ਵਿਚ ਚੰਗੇ ਢੰਗ ਨਾਲ ਸਮਾਪਤ ਹੋਇਆ। ਇਸ ਦੌਰਾਨ 8 ਕਾਲਜਾਂ ਦੇ ਅਧਿਆਪਕਾਂ ਨੇ ਹਿੱਸਾ ਲੈ ਕੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਅਾਂ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਜਲਦ ਨਾ ਮੰਨੀਆਂ ਤਾਂ ਸੰਘਰਸ਼ ਹੋਰ  ਤੇਜ਼ ਕੀਤਾ ਜਾਵੇਗਾ।