ਅਧਿਆਪਕ ਨੇ ਕਾਲੇ ਦਿਵਸ ਵਜੋਂ ਮਨਾਇਆ ਅਧਿਆਪਕ ਦਿਵਸ,ਆਨਲਾਈਨ ਪੜ੍ਹਾਈ ਬੰਦ ਕਰਨ ਦੀ ਦਿੱਤੀ ਚਿਤਾਵਨੀ

09/05/2020 6:30:05 PM

ਤਲਵੰਡੀ ਸਾਬੋ(ਮੁਨੀਸ਼ ਗਰਗ) - ਦੇਸ਼ ਭਰ 'ਚ ਅੱਜ ਅਧਿਆਪਕ ਦਿਵਸ ਮਨਾ ਕੇ ਅਧਿਆਪਕਾਂ ਦਾ ਮਾਨ-ਸਨਮਾਨ ਕੀਤਾ ਜਾ ਰਿਹਾ ਹੈ,ਪਰ ਸਬ ਡਵੀਜਨ ਮੋੜ ਮੰਡੀ ਵਿਖੇ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਸਕੂਲਾਂ ਅਤੇ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੱਸਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ। ਅਧਿਆਪਕਾਂ ਨੇ ਮਾਪਿਆਂ ਵੱਲੋ ਸਕੂਲ ਦੀਆਂ ਫੀਸਾਂ ਨਾ ਭਰਨ ਦੀ ਸੁਰਤ ਵਿਚ ਆਨਲਾਈਨ ਪੜ੍ਹਾਈ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਚਲਦੇ ਅਪ੍ਰੈਲ ਤੋਂ ਹੀ ਸਕੂਲ ਭਾਵੇਂ ਬੰਦ ਪਏ ਹਨ, ਪਰ ਸਕੂਲ ਦੇ ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਘਰਾਂ ਵਿਚ ਹੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਰਕਾਰ ਅਤੇ ਮਾਪਿਆਂ ਵਿਚ ਚੱਲ ਰਹੀ ਖਿਚੋਤਾਨ ਤੋਂ ਬਾਅਦ ਭਾਵੇਂ ਮਾਨਯੋਗ ਅਦਾਲਤ ਨੇ ਸਕੂਲਾਂ ਦੀ ਫੀਸਾਂ ਭਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਪਰ ਉਸ ਦੇ ਬਾਵਜੂਦ ਵੀ ਮਾਪਿਆਂ ਵੱਲੋ ਫੀਸਾਂ ਨਹੀ ਭਰੀਆਂ ਜਾ ਰਹੀਆਂ। ਜਿਸ ਕਰਕੇ ਅੱਜ ਅਧਿਆਪਕਾਂ ਨੇ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ।

ਅਧਿਆਪਕਾਂ ਨੇ ਕਿਹਾ ਕਿ ਅਧਿਆਪਕ ਵਰਗੀ ਸਤਿਕਾਰ ਯੋਗ ਪੋਸਟ ਨੂੰ ਲੋਕਾਂ ਵੱਲੋਂ ਨਾ ਸਹਿਨਯੋਗ ਲਫ਼ਜ਼ਾਂ ਨਾਲ ਬੁਲਾਇਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਨਿੰਦਨ ਯੋਗ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਫਰਮਾਨ ਜਾਰੀ ਕਰਕੇ ਅਧਿਆਪਕ ਵਰਗ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਮਾਨਯੋਗ ਅਦਾਲਤ ਨੇ ਮਾਪਿਆਂ ਨੂੰ 70 ਪ੍ਰਤੀਸਤ ਫੀਸਾਂ ਭਰਨ ਲਈ ਹੁਕਮ ਜਾਰੀ ਕੀਤੇ ਹਨ। ਪਰ ਮਾਪਿਅਾਂ ਵੱਲੋ ਫੀਸਾਂ ਨਾ ਭਰਨ ਕਰਕੇ ਅਧਿਆਪਕਾਂ ਨੂੰ ਤਨਖਾਹਾਂ ਨਹੀ ਦਿੱਤੀਆਂ ਜਾ ਰਹੀਆਂ। ਜਿਸ ਕਰਕੇ ਅਧਿਆਪਕਾਂ ਦੇ ਚੁੱਲੇ -ਠੰਡੇ ਹੋਏ ਪਏ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਸਾਰੇ ਸਕੂਲਾਂ ਦੀਆਂ ਮਨੇਜਮੈਟਾਂ ਅਤੇ ਅਧਿਆਪਕ ਵਿਦਿਆਰਥੀਆਂ ਦੀ ਅਨਲਾਈਨ ਪੜ੍ਹਾਈ ਦਾ ਬਾਈਕਾਟ ਕਰਕੇ ਪੜਾਈ ਬਿਲਕੁੱਲ ਬੰਦ ਕਰਨਗੇ।


Harinder Kaur

Content Editor

Related News