2 ਭੈਣਾਂ ਦੇ ਇਕਲੌਤੇ ਭਰਾ ਦੀ ਕੈਂਸਰ ਨਾਲ ਮੌਤ

07/13/2019 5:29:19 PM

ਤਪਾ ਮੰਡੀ (ਸ਼ਾਮ, ਗਰਗ) : ਮੰਡੀ ਦੇ ਇਕ ਉੱਘੇ ਆੜ੍ਹਤੀਏ ਦਾ ਨੌਜਵਾਨ ਲੜਕਾ ਜੋ ਕਿ 2 ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਕੈਂਸਰ ਦੀ ਨਾਮੁਰਾਦ ਬੀਮਾਰੀ ਕਾਰਨ ਮੌਤ ਹੋਣ 'ਤੇ ਸ਼ਹਿਰ ਵਿਚ ਮਾਤਮ ਛਾ ਗਿਆ।

ਜਾਣਕਾਰੀ ਅਨੁਸਾਰ ਆੜ੍ਹਤੀਏ ਰਾਧਾ ਧੂਰਕੋਟੀਏ ਦਾ ਨੌਜਵਾਨ ਲੜਕਾ ਰੋਬਿਨ ਗਰਗ (32) ਪਿਛਲੇ ਲਗਭਗ 2 ਸਾਲ ਤੋਂ ਕੈਂਸਰ ਨਾਲ ਪੀੜਤ ਸੀ, ਜਿਸ ਦਾ ਵੱਡੇ-ਵੱਡੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ। ਹੁਣ ਕਈ ਮਹੀਨਿਆਂ ਤੋਂ ਪੀ. ਜੀ. ਆਈ. ਚੰਡੀਗੜ੍ਹ ਦਾਖਲ ਸੀ। ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਜਿਵੇਂ ਹੀ ਮੌਤ ਦੀ ਖਬਰ ਸ਼ਹਿਰ ਵਿਚ ਪੁੱਜੀ ਤਾਂ ਸਾਰੇ ਸ਼ਹਿਰ ਵਿਚ ਮਾਤਮ ਛਾ ਗਿਆ। ਰੋਬਿਨ ਗਰਗ ਆਪਣੇ ਪਿੱਛੇ ਤਿੰਨ ਸਾਲ ਦੀ ਲੜਕੀ ਅਤੇ ਪਤਨੀ, ਮਾਤਾ-ਪਿਤਾ, ਭੈਣਾਂ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ।

cherry

This news is Content Editor cherry