ਤਪਾ ਪੁਲਸ ਨੇ ਹੁਲੜਬਾਜੀ ਰੋਕਣ ਲਈ ਲਗਾਏ 8 ਨਾਕੇ, ਖੇਡੀ ਹੋਲੀ

03/19/2022 10:36:54 AM

ਤਪਾ ਮੰਡੀ (ਸ਼ਾਮ,ਗਰਗ) : ਐੱਸ.ਐੱਸ.ਪੀ ਬਰਨਾਲਾ ਮੈਡਮ ਅਲਕਾ ਮੀਨਾ ਦੇ ਨਿਰਦੇਸ਼ਾਂ ਅਤੇ ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਦੇ ਹੁਕਮਾਂ ਤਹਿਤ ਥਾਣਾ ਮੁੱਖੀ ਨਰਦੇਵ ਸਿੰਘ ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ‘ਚ ਹੋਲੀ ਵਾਲੇ ਦਿਨ ਹੁਲੜਬਾਜੀ ਨੂੰ ਰੋਕਣ ਲਈ ਸ਼ਹਿਰ ਦੇ 8 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਹੋਲੀ ਖੇਡਣ ਵਾਲੇ ਨੌਜਵਾਨਾਂ ਨੂੰ ਹੁਲੜਬਾਜੀ ਤੋਂ ਰੋਕਿਆ ਜਾਵੇ।

ਇਹ ਵੀ ਪੜ੍ਹੋ : ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਐੱਸ.ਡੀ.ਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

ਪੁਲਸ ਦੀ ਘਾਟ ਹੋਣ ਕਾਰਨ ਬਰਨਾਲਾ ਪੁਲਸ ਲਾਈਨ ਤੋਂ ਵੀ 2 ਦਰਜਨ ਦੇ ਕਰੀਬ ਪੁਲਸ ਮੁਲਾਜਮਾਂ ਨੇ ਸ਼ਾਮ 6 ਵਜੇ ਤੱਕ ਅਪਣੀ ਬਾਖੂਬੀ ਡਿਊਟੀ ਨਿਭਾਈ। ਉਨ੍ਹਾਂ ਮੋਟਰਸਾਇਕਲਾਂ ਦੇ ਹੋਲੀ ਖੇਡਣ ਵਾਲੇ ਨੋਜਵਾਨਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਹੁਲੜਬਾਜੀ ਕਰਦਾ ਫੜਿਆ ਗਿਆ ਤਾਂ ਬਖਸਿਆ ਨਹੀਂ ਜਾਵੇਗਾ। ਪੁਲਸ ਮੁਲਾਜਮਾਂ ਨੇ ਵੀ ਆਪਸ ‘ਚ ਹੋਲੀ ਖੇਡਕੇ ਤਿਉਹਾਰ ਮਨਾਇਆ। ਗਲੀਆਂ,ਮੁਹੱਲਿਆਂ,ਬਾਜਾਰਾਂ ‘ਚ ਵੀ ਹੋਲੀ ਖੇਡਣ ਵਾਲਿਆਂ ਨੇ ਖੁਸ਼ਿਆਂ ਦਾ ਤਿਉਹਾਰ ਮਿਲਜੁਲਕੇ ਮਨਾਏ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 


Anuradha

Content Editor

Related News