ਤਪਾ ਪੁਲਸ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਚਾਰ ਜਣੇ ਮੋਟਰਸਾਇਕਲਾਂ ਸਮੇਤ ਕਾਬੂ

06/16/2020 12:54:26 PM

ਤਪਾ ਮੰਡੀ(ਮੇਸ਼ੀ ਹਰੀਸ਼) — ਤਪਾ ਸ਼ਹਿਰ ਪੁਲਸ ਨੇ ਬਰਨਾਲਾ ਦੇ ਇਕ ਮੋਟਰਸਾਇਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਜਣਿਆ ਨੂੰ ਦੋ ਬਗੈਰ ਨੰਬਰੀ ਮੋਟਰਸਾਇਕਲਾਂ ਸਮੇਤ ਦਬੋਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਪਾ ਦੇ ਥਾਣਾ ਮੁਖੀ ਨਰਾਇਣ ਸਿੰਘ ਵਿਰਕ ਨੇ ਦੱਸਿਆਂ ਕਿ ਤਪਾ ਦੀ ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਮੁਖਬਰੀ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਤਾਜੋਕੇ ਕੈਂਚੀਆ ਤਂੋ ਦੋ ਬਗੈਰ ਨੰਬਰੀ ਮੋਟਰਸਾਇਕਲਾਂ ਉਪਰ ਸਵਾਰ ਚਾਰ ਨੌਜਵਾਨਾਂ ਨੂੰ ਦਬੋਚ ਲਿਆ ਕਿਉਂਕਿ ਮੁਖਬਰ ਮੁਤਾਬਿਕ ਉਕਤ ਨੌਜਵਾਨ ਮੋਟਰਸਾਇਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਚਾਰ ਨੌਜਵਾਨਾਂ ਖ਼ਿਲਾਫ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 379/411 ਅਧੀਨ ਮਾਮਲਾ ਦਰਜ ਕਰਕੇ ਸੰਜੇ ਕੁਮਾਰ ਉਰਫ ਯੂ.ਕੇ, ਹਰਵਿੰਦਰ ਸਿੰਘ ਉਰਫ ਹਨੀ, ਜਗਜੀਤ ਸਿੰਘ ਉਰਫ ਜੱਗੀ ਅਤੇ ਕਰਨਵੀਰ ਸਿੰਘ ਉਰਫ ਕਮਲ ਵਾਸੀ ਬਰਨਾਲਾ ਨੂੰ ਮਾਮਲੇ ਵਿਚ ਨਾਮਜਦ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਧਰ ਉਕਤ ਨੌਜਵਾਨਾਂ ਕੋਲੋ ਬਰਾਮਦ ਹੋਏ ਮੋਟਰਸਾਇਕਲ ਬੇਸ਼ੱਕ ਬਗੈਰ ਨੰਬਰੀ ਹੋਣ ਪਰ ਥਾਣਾ ਤਪਾ ਅੰਦਰ ਇਲਾਕੇ ਦੇ ਮੋਟਰਸਾਇਕਲ ਗੁਆ ਚੁੱਕੇ ਲੋਕਾਂ ਦਾ ਆਉਣਾ ਜਾਣਾ ਲੱਗ ਗਿਆ ਹੈ ਕਿਉਕਿ ਲੋਕਾਂ ਨੂੰ ਉਮੀਦ ਹੈ ਕਿ ਸ਼ਾਇਦ ਮੇਰਾ ਹੀ ਗੁਆਚਿਆ ਮੋਟਰਸਾਇਕਲ ਉਕਤ ਮਾਮਲੇ ਵਿਚ ਪੁਲਸ ਦੇ ਹੱਥ ਲੱਗ ਗਿਆ ਹੋਵੇ। ਪੁਲਸ ਦਾ ਦਾਅਵਾ ਹੈ ਕਿ ਅਦਾਲਤ ਵਿਚ ਪੁਲਸ ਰਿਮਾਂਡ ਮਿਲਣ ਉਪਰੰਤ ਉਕਤ ਨੌਜਵਾਨਾਂ ਵੱਲੋਂ ਕੁਝ ਪਹਿਲੀਆਂ ਅੰਜਾਮ ਦਿੱਤੀਆਂ ਘਟਨਾਵਾਂ ਵੀ ਬੇਪਰਦਾ ਹੋਣ ਦੀ ਸੰਭਾਵਨਾ ਉਜਾਗਰ ਹੋ ਗਈ ਹੈ। 


Harinder Kaur

Content Editor

Related News