ਦਿਨ ਚੜ੍ਹਦੇ ਹੀ ਤਪਾ ਪੁਲਸ ਨੇ ਬਾਜੀਗਰ ਬਸਤੀ ’ਚ ਚਲਾਇਆ ਸਰਚ ਅਭਿਐਨ

02/26/2021 4:06:08 PM

ਤਪਾ ਮੰਡੀ  (ਸ਼ਾਮ,ਗਰਗ): ਸਥਾਨਕ ਸ਼ਹਿਰ ਅੰਦਰ ਬੀਤੇ ਕਾਫੀ ਸਮੇਂ ਤੋਂ ਚੋਰੀ ਦੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਜਿਸ ਨੇ ਪੁਲਸ ਪ੍ਰਸ਼ਾਸਨ ਉੱਤੇ ਸਵਾਲੀਆ ਚਿੰਨ੍ਹ ਲਗਾਇਆ ਹੋਇਆ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਦਿਆਂ ਬੀਤੇ ਦਿਨੀਂ ਚਾਰ ਲੁੱਟਖੋਹ ਅਤੇ ਚੋਰੀ ਨਾਲ ਸਬੰਧਤ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਸਥਾਨਕ ਸ਼ਹਿਰ ਦੀ ਬਾਜ਼ੀਗਰ ਬਸਤੀ ਦੇ ਵਸਨੀਕ ਦੱਸੇ ਗਏ ਸਨ ਜਿਸ ਤੋਂ ਬਾਅਦ ਹਰਕਤ ਵਿਚ ਆਏ ਪੁਲਸ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ ਸੰਦੀਪ ਗੋਇਲ ਦੇ ਦਿਸ਼ਾਂ-ਨਿਰਦੇਸ਼ਾਂ ’ਤੇ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਭਾਰੀ ਪੁਲਸ ਫੋਰਸ ਵੱਲੋਂ ਬਸਤੀ ਦਾ ਸਰਚ ਅਭਿਆਨ ਡਾਗ ਸਕਵੈਡ ਨਾਲ ਕੀਤਾ ਗਿਆ ਜਿਸ ਦੌਰਾਨ ਸਾਰੇ ਘਰਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ  ਦਾ ਖੁਲਾਸਾ ਅਜੇ ਪੁਲਸ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਤਪਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਲਾਅ ਐੰਡ ਆਰਡਰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਏ ਗਏ ਸ਼ਾਂਤੀ ਭੰਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ,ਐਸ.ਐਚ,ਓ ਤਪਾ ਇੰਸਪੈਕਟਰ ਜਗਜੀਤ ਸਿੰਘ ਘੁੰਮਣ,ਥਾਣਾ ਮੁੱਖੀ ਭਦੋੜ ਗੁਰਪ੍ਰੀਤ ਸਿੰਘ,ਥਾਣਾ ਮੁੱਖੀ ਸ਼ਹਿਣਾ ਕਮਲਜੀਤ ਸਿੰਘ ਗਿੱਲ,ਥਾਣਾ ਮੁੱਖੀ ਰੂੜੇਕੇ ਕਲਾਂ ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ’ਚ ਮਹਿਲਾ ਪੁਲਸ ਕਰਮਚਾਰੀ ਅਤੇ ਬਰਨਾਲਾ ਤੋਂ ਪੁਲਸ ਨੂੰ ਡੂੰਘਾਈ ਨਾਲ ਘਰਾਂ ਦੀ ਚੈਕਿੰਗ ਕੀਤੀ ਗਈ। 

ਡੀ.ਅਐਸ.ਪੀ ਤਪਾ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਰਚ ਅਭਿਐਨ ਤਹਿਤ ਦਿਨ ਚੜ੍ਹਨ ਤੋਂ ਪਹਿਲਾਂ ਵੱਖ-ਵੱਖ ਟੀਮਾਂ ਵੱਲੋਂ ਇੱਕੋ ਸਮੇਂ ਘਰਾਂ ਦੀ ਚੈਕਿੰਗ ਦੇ ਨਾਲ-ਨਾਲ ਬਸਤੀ ਤੋਂ ਬਾਹਰ ਜਾਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਦੀ ਵੀ ਚੈਕਿੰਗ ਕੀਤੀ ਪਰ ਕੋਈ ਵੀ ਇੰਤਰਾਜਯੋਗ ਸਮੱਗਰੀ ਬਰਾਮਦ ਨਹੀਂ ਹੋਈ। ਲੋਕਾਂ ਵੱਲੋਂ ਚਲਾਏ ਸਰਚ ਅਭਿਐਨ ਦੀ ਪ੍ਰਸ਼ੰਸਾ ਕੀਤੀ ਗਈ।

Shyna

This news is Content Editor Shyna