ਚੌਲਾਂ ਦੀਆਂ ਬੋਰੀਆਂ ਦਾ ਭਰਿਆ ਟਰੱਕ ਪਲਟਿਆ

02/08/2021 5:15:09 PM

ਤਪਾ ਮੰਡੀ(ਸ਼ਾਮ,ਗਰਗ)- ਸਥਾਨਕ ਤਾਜੋਕੇ ਰੋਡ ’ਤੇ ਸੜਕ ਦੀ ਖਸਤਾ ਹਾਲਤ ਕਾਰਣ ਚੌਲਾਂ ਦਾ ਭਰਿਆ ਟਰੱਕ ਪਲਟਨ ਕਾਰਣ ਚੌਲਾਂ ਦੀਆਂ ਬੋਰੀਆਂ ਖਿੱਲਰ ਗਈਆਂ ਅਤੇ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਪਰ ਡਰਾਈਵਰ ਵਾਲ-ਵਾਲ ਬਚ ਗਿਆ।

ਜਾਣਕਾਰੀ ਅਨੁਸਾਰ ਝਾਰਖੰਡ ਦੇ ਵੇਅਰਹਾਊਸ ਗੋਦਾਮਾਂ ’ਚੋਂ ਸਟੇਸ਼ਨ ’ਤੇ ਚੌਲਾਂ ਦੀ ਲੱਗੀ ਸਪੈਸ਼ਲ ਗੱਡੀ ’ਚ ਭਰਨ ਲਈ ਚੌਲਾਂ ਦਾ ਟਰੱਕ ਲੋਡ ਹੋ ਕੇ ਜਾ ਰਿਹਾ ਸੀ, ਜਿਉਂ ਹੀ ਟਰੱਕ ਗੋਦਾਮਾਂ ਤੋਂ ਸੜਕ ’ਤੇ ਚੜ੍ਹਿਆ ਤਾਂ ਪਿੱਛੋਂ ਆਉਂਦੀ ਕਾਰ ਟਰੱਕ ਨੂੰ ਕਰਾਸ ਕਰਨ ਲੱਗੀ ਤਾਂ ਅੱਗਿਓਂ ਹੋਰ ਵ੍ਹੀਕਲ ਆਉਣ ਕਾਰਣ ਇਕ ਦਮ ਕਾਰ ਚਾਲਕ ਨੇ ਬ੍ਰੇਕ ਲਾ ਦਿੱਤੀ ਤਾਂ ਟਰੱਕ ਦਾ ਸੰਤੁਲਨ ਵਿਗੜਣ ਕਾਰਣ 240 ਗੱਟਿਆਂ ਨਾਲ ਭਰਿਆ ਚੌਲਾਂ ਦਾ ਟਰੱਕ ਖਤਾਨਾਂ ’ਚ ਪਲਟ ਗਿਆ । ਟਰੱਕ ਨੂੰ ਨਿੱਕਾ ਸਿੰਘ ਚਲਾ ਰਿਹਾ ਸੀ। ਟਰੱਕ ਪਲਟਦਿਆਂ ਹੀ ਇਰਦ-ਗਿਰਦ ਦੇ ਸ਼ੈਲਰ ਮਾਲਕ, ਰਾਹਗੀਰ ਤੇ ਟਰੱਕ ਮਾਲਕ ਇਕੱਤਰ ਹੋ ਗਏ ਅਤੇ ਹੋਰ ਟਰੱਕ ਲਿਆ ਕੇ ਬੋਰੀਆਂ ਨੂੰ ਲੋਡ ਕਰਨ ਲੱਗ ਪਏ। ਇਸ ਘਟਨਾ ’ਚ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਪਰ ਚਾਲਕ ਵਾਲ-ਵਾਲ ਬਚ ਗਿਆ। ਮੌਕੇ ’ਤੇ ਹਾਜ਼ਰ ਚਾਲਕ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਤ ਕਾਰਣ ਇਹ ਹਾਦਸਾ ਵਾਪਰਿਆ ਹੈ।


cherry

Content Editor

Related News