ਆਵਾਰਾ ਪਸ਼ੂਆਂ ਕਾਰਣ ਲੋਕ ਤੇ ਕਿਸਾਨ ਪ੍ਰੇਸ਼ਾਨ

12/19/2020 4:53:34 PM

ਤਪਾ ਮੰਡੀ (ਸ਼ਾਮ, ਗਰਗ): ਸਥਾਨਕ ਇਲਾਕੇ ’ਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਕਾਰਣ ਰਾਹਗੀਰਾਂ, ਬੱਚਿਆਂ ਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸਹਾਰਾ ਪਸ਼ੂਆਂ ਦੇ ਮਲ-ਮੂਤਰ ਗੋਬਰ ਕਾਰਣ ਜਿੱਥੇ ਸ਼ਹਿਰ ’ਚ ਵੱਡੀ ਪੱਧਰ ’ਤੇ ਗੰਦਗੀ ਫ਼ੈਲ ਗਈ ਹੈ, ਉਥੇ ਹੀ ਇਨ੍ਹਾਂ ਦੀ ਵਜ੍ਹਾ ਕਾਰਣ ਕਈ ਵਾਰ ਭਿਆਨਕ ਸੜਕੀ ਹਾਦਸੇ ਹੋ ਜਾਂਦੇ ਹਨ, ਜਿਸ ’ਚ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣ ’ਤੇ ਉਜੜ ਸਕਦੀ ਹੈ ਭਾਜਪਾ ਦੀ ‘ਸਿਆਸੀ ਖੇਤੀ’!

ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਦਾ ਕਹਿਣਾ ਹੈ ਕਿ ਸਰਕਾਰ ਗਊ ਸੈੱਸ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਇਨ੍ਹਾਂ ਆਵਾਰਾ ਪਸ਼ੂਆਂ ਦੀ ਕੋਈ ਸਾਂਭ-ਸੰਭਾਲ ਨਾ ਹੋਣ ਕਾਰਣ ਕਈ ਕੀਮਤੀ ਮਨੁੱਖੀ ਜਾਨਾਂ ਹਾਦਸਿਆਂ ’ਚ ਜਾ ਰਹੀਆਂ ਹਨ। ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦੇ ਸੱਤਪਾਲ ਮੋੜ ਦਾ ਕਹਿਣਾ ਹੈ ਕਿ ਆਵਾਰਾ ਪਸ਼ੂ ਬਾਜ਼ਾਰਾਂ ’ਚ ਆਮ ਘੁੰਮਦੇ ਰਹਿੰਦੇ ਹਨ ਅਤੇ ਦੁਕਾਨਾਂ ਦੇ ਅੰਦਰ ਤੱਕ ਆ ਜਾਂਦੇ ਹਨ, ਜਿਸ ਕਾਰਣ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਮਲ-ਮੂਤਰ ਅਤੇ ਗੋਬਰ ਨਾਲ ਸ਼ਹਿਰ ਤੇ ਬਾਜ਼ਾਰਾਂ ’ਚ ਵੱਡੀ ਗਿਣਤੀ ’ਚ ਗੰਦਗੀ ਫ਼ੈਲੀ ਰਹਿੰਦੀ ਹੈ। ਮੰਡੀ ਦੇ ਕੁਝ ਦੁਕਾਨਦਾਰਾਂ ਪਵਨ ਕੁਮਾਰ ਅਰੋੜਾ, ਕੁਲਵੰਤ ਭਾਟੀਆ, ਬ੍ਰਜਿ ਲਾਲ, ਰੌਂਮੀ, ਜੰਟਾ ਸਬਜ਼ੀ ਵਾਲਾ, ਸੋਮ ਨਾਥ, ਮਾਸਟਰ ਸੁਮਿਤ, ਮੰਗਲਾ ਤੇ ਜਗਦੀਸ਼ ਅਰੋੜਾ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਆਵਾਰਾ ਪਸ਼ੂ ਬਾਜ਼ਾਰ ’ਚ ਸਿੰਝਾਂ ’ਚ ਸਿੰਝ ਫ਼ਸਾ ਲੈਂਦੇ ਹਨ। ਕਈ ਵਾਰ ਤਾਂ ਪਸ਼ੂ ਦੁਕਾਨਾਂ ’ਚ ਦਾਖ਼ਲ ਹੋ ਕੇ ਭਾਰੀ ਨੁਕਸਾਨ ਕਰ ਦਿੰਦੇ ਹਨ ਅਤੇ ਬਹੁਤੇ ਲੋਕ ਸੜਕ ਕਿਨਾਰਿਆਂ ’ਤੇ ਹਰਾ ਚਾਰਾ ਪਾ ਦਿੰਦੇ ਹਨ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਇਹ ਵੀ ਪੜ੍ਹੋ :  ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਹੋ ਜਾਣ ਸਾਵਧਾਨ!

ਸਮਾਜ ਸੇਵੀ ਵਿਨੋਦ ਕੁਮਾਰ ਬਦਰਾ ਦਾ ਕਹਿਣਾ ਹੈ ਕਿ ਸ਼ਹਿਰ ’ਚ ਦੋ ਗਊਸ਼ਾਲਾਵਾਂ ਹਨ, ਜਿਥੇ 1500 ਦੇ ਕਰੀਬ ਪਸ਼ੂ ਹਨ। ਸਰਕਾਰ ਵਲੋਂ ਕੋਈ ਵੀ ਆਰਥਿਕ ਮਦਦ ਨਾ ਮਿਲਣ ਕਾਰਣ ਸ਼ਹਿਰ ਦੇ ਦਾਨੀ ਪੁਰਸ਼ਾਂ ਦੇ ਸਹਾਰੇ ਚੱਲ ਰਹੀਆਂ ਹਨ। ਗਊਸ਼ਾਲਾ ਦਾ ਮੰਥਲੀ ਖਰਚਾ ਘੱਟੋ-ਘੱਟ 2 ਲੱਖ ਰੁਪਏ ਆਉਂਦਾ ਹੈ ਪਰ ਕੁਝ ਗਊਆਂ ਦੇ ਦੁੱਧ ਨਾਲ ਕਰਮਚਾਰੀਆਂ ਦੀ ਚਾਹ ਦਾ ਡੰਗ ਟਪਾਇਆ ਜਾਂਦਾ ਹੈ। ਬੇਸਹਾਰਾ ਪਸ਼ੂਆਂ ਦੇ ਮਰਨ ਉਪਰੰਤ ਉਹ ਕਈ-ਕਈ ਦਿਨਾਂ ਤੱਕ ਉੱਥੇ ਹੀ ਪਿਆ ਰਹਿੰਦਾ ਹੈ,ਜਿਸ ਕਾਰਣ ਬਦਬੂ ਫ਼ੈਲ ਜਾਂਦੀ ਹੈ। ਇਸ ਦਾ ਮੁੱਖ ਕਾਰਣ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤਪਾ ਵਲੋਂ ਪੁਰਾਣੀ ਹੱਡਾਰੋੜੀ ਨੂੰ ਬੰਦ ਕਰਨ ਉਪਰੰਤ ਉਨ੍ਹਾਂ ਵੱਲੋਂ ਕਿਸੇ ਵੀ ਨਵÄ ਥਾਂ ’ਤੇ ਹੱਡਾਰੋੜੀ ਨਹੀਂ ਬਣਾਇਆ ਗਿਆ ਸਗੋਂ ਸ਼ਹਿਰ ਵਾਸੀਆਂ ਨੂੰ ਆਪਣੇ ਖ਼ਰਚੇ ’ਤੇ ਬਾਹਰੋਂ ਠੇਕੇਦਾਰ ਬੁਲਾ ਕੇ ਇਨ੍ਹਾਂ ਮਰੇ ਹੋਏ ਪਸ਼ੂਆਂ ਨੂੰ ਚੁਕਾਉਣਾ ਪੈਂਦਾ ਹੈ। ਉਨ੍ਹਾਂ ਨਗਰ ਕੌਂਸਲ ਤਪਾ ਨੂੰ ਜਲਦੀ ਤੋਂ ਜਲਦੀ ਹੱਡਾਰੋੜੀ ਬਣਾਉਣ ਦੀ ਅਪੀਲ ਕੀਤੀ ਤਾਂ ਕਿ ਇਸ ਸਮੱਸਿਆ ਦਾ ਹੱਲ ਹੋ ਸਕੇ। ਧਰਮ ਪਾਲ ਬਾਂਸਲ ਸਮਾਜ ਸੇਵੀ ਦਾ ਕਹਿਣਾ ਹੈ ਕਿ ਇਹ ਆਵਾਰਾ ਪਸ਼ੂ ਹਰੇਕ ਗਲੀ-ਮੁਹੱਲੇ ਅਤੇ ਮੁੱਖ ਮਾਰਗਾਂ ’ਤੇ ਘੁੰਮਦੇ ਰਹਿੰਦੇ ਹਨ, ਜਿਸ ਨਾਲ ਭਿਆਨਕ ਹਾਦਸੇ ਵਾਪਰਨ ਕਾਰਣ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨ ਅਤੇ ਬੇਸਹਾਰਾ ਪਸ਼ੂ ਵੀ ਗੰਭੀਰ ਜ਼ਖ਼ਮੀ ਹੋ ਕੇ ਤੜਫ਼-ਤੜਫ਼ ਕੇ ਮਰ ਜਾਂਦਾ ਹੈ ਪਰ ਸਰਕਾਰ ਵਲੋਂ ਇਨ੍ਹਾਂ ਦੀ ਸਾਂਭ-ਸੰਭਾਲ ਜਾਂ ਇਲਾਜ ਦਾ ਕੋਈ ਪੁਖ਼ਤਾ ਪ੍ਰਬੰਧ ਨਹÄ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਤੋਂ ਆਪਣੇ ਬੱਚਿਆਂ ਤੇ ਬਜ਼ੁਰਗਾਂ ਪ੍ਰਤੀ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਮਸਲੇ ਨੂੰ ਲੈ ਕੇ ਮੋਦੀ ਸਰਕਾਰ ਨਹੀਂ ਚਿੰਤਤ: ਜਥੇਦਾਰ ਹਰਪ੍ਰੀਤ ਸਿੰਘ

ਕਿਸਾਨ ਆਗੂਆਂ ਪਰਮਜੀਤ ਸਿੰਘ, ਭੋਲਾ ਸਿੰਘ ਚੱਠਾ, ਭਗਵੰਤ ਸਿੰਘ, ਹਰਦੀਪ ਸੇਖੋਂ, ਜੀਵਨ ਔਜਲਾ, ਜਸਵੀਰ ਜੱਸੀ, ਮਹੰਤ ਜੱਗੀ ਤੇ ਰਛਪਾਲ ਸਿੰਘ ਆਗਰੇ ਵਾਲਾ ਆਦਿ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਰਾਤ ਸਮੇਂ ਖੇਤਾਂ ’ਚ ਖੜ੍ਹੀ ਫ਼ਸਲ ਨੂੰ ਬਰਬਾਦ ਕਰ ਰਹੇ ਹਨ ਉਨ੍ਹਾਂ ਨੂੰ ਰਾਤ ਸਮੇਂ ਅਪਣੀ ਫ਼ਸਲ ਦੀ ਰਾਖੀ ਕਰਨੀ ਪੈਂਦੀ ਜਾਂ ਫ਼ਿਰ ਸ਼ਹਿਰ ਦੀਆਂ ਹੱਦਾਂ ’ਤੇ ਪਹਿਰਾ ਰੱਖ ਕੇ ਆਪਣੀ ਫ਼ਸਲ ਨੂੰ ਬਚਾਉਣਾ ਪੈਂਦਾ ਹੈ। ਕਈ ਵਾਰ ਤਾਂ ਬਾਹਰਲੇ ਪਿੰਡਾਂ ਦੇ ਕਿਸਾਨ ਆਪਣੇ ਵ੍ਹੀਕਲਾਂ ’ਚ ਆਵਾਰਾ ਪਸ਼ੂਆਂ ਨੂੰ ਉਨ੍ਹਾਂ ਦੇ ਖੇਤਾਂ ਤੱਕ ਛੱਡ ਜਾਂਦੇ ਹਨ ਜੋ ਲੜਾਈ ਦਾ ਸਬੱਬ ਬਣਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਜਿਸ ਨਾਲ ਕਿਸਾਨਾਂ ਦੀ ਫ਼ਸਲ ਨੂੰ ਬਰਬਾਦ ਹੋਣ ਤੋਂ ਰੋਕਿਆ ਜਾਵੇ ਅਤੇ ਹਰ ਸਾਲ ਜਾਂਦੀਆਂ ਮਨੁੱਖੀ ਜਾਨਾਂ ਦਾ ਬਚਾਅ ਹੋ ਸਕੇ ਪਰ ਸਰਕਾਰ ਇਸ ਸਮੱਸਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।
 


Baljeet Kaur

Content Editor

Related News