ਤਪਾ ਦੇ ਸੇਵਾ ਕੇਂਦਰ ਵਿਖੇ ਲੋਕਾਂ ਦਾ ਇਕੱਠ ਸ਼ਰੇਆਮ ਕੋਰੋਨਾ ਬੀਮਾਰੀ ਨੂੰ ਦੇ ਰਿਹੈ ਸੱਦਾ

06/09/2020 2:47:02 PM

ਤਪਾ ਮੰਡੀ (ਮੇਸ਼ੀ): ਸਥਾਨਕ ਤਾਜੋ ਰੋਡ ਸੇਵਾ ਕੇਂਦਰ ਵਿਖੇ ਲੋਕਾਂ ਵਲੋਂ ਆਪਣੇ ਕੰਮਕਾਰ ਦੌਰਾਨ ਇਕੱਠ ਕਰਕੇ ਕੋਵਿਡ-19 ਵਾਇਰਸ ਦੇ ਬਚਾਅ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਵੇਖੇ ਗਏ ਹਨ। ਇਸ ਸਬੰਧੀ ਸੇਵਾ ਕੇਂਦਰ ਦੇ ਕੁਝ ਮੁਲਾਜ਼ਮਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੇਵਾ ਕੇਂਦਰ ਨੂੰ ਨਾ ਤਾਂ ਕੋਈ ਸੈਨੀਟਾਈਜ਼ਰ ਅਤੇ ਨਾ ਹੀ ਮਾਸਕ ਪ੍ਰਾਪਤ ਹੋਏ ਹਨ ਅਤੇ ਨਾ ਹੀ ਲੋਕ ਸਾਡੀ ਸੁਣ ਰਹੇ ਹਨ, ਉਲਟਾ ਉਨ੍ਹਾਂ ਨੂੰ ਬੋਲਦੇ ਹਨ। ਜਦਕਿ ਇੱਕਠ ਕਰਨਾ ਗੈਰ-ਕਾਨੂੰਨੀ ਅਤੇ ਕੋਰੋਨਾ ਬੀਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ। ਕੋਰੋਨਾ ਵਾਇਰਸ ਸਬੰਧੀ ਵਿਭਾਗ ਵੱਲੋਂ ਵੀ ਕੋਈ ਵੀ ਨਿਯਮਾਂ ਨੂੰ ਧਿਆਨ ਵਿੱਚ ਰੱਖਕੇ ਕੋਈ ਵੀ ਸਮੱਗਰੀ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਰਕੇ ਲੋਕ ਵੀ ਬੇਪ੍ਰਵਾਹ ਹੋਕੇ ਨਿਯਮਾਂ ਦੀਆਂ ਸਰੇਆਮ ਹੀ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੇਵਾ ਕੇਂਦਰ ਕੋਲ ਕੋਈ ਵੀ ਪੁਲਸ ਵਲੋਂ ਗਸ਼ਤ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਲੋਕ ਬੇਡਰ ਹੋ ਕੇ ਆਪਣੀ ਮਰਜ ਤੇ ਭਾਰੂ ਹਨ। ਜਦ ਪੁਲਸ ਥਾਣਾ ਮੁਖੀ ਨਰਾਇਣ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਦੇ ਦਫਤਰਾਂ 'ਚ ਗਸ਼ਤ ਕੀਤੀ ਜਾ ਰਹੀ ਹੈ ਤੇ ਜਿਥੇ ਵੀ ਲੋਕਾਂ ਦਾ ਇੱਕਠ ਹੁੰਦਾ ਹੈ ਉਥੇ ਆਪਸੀ ਦੂਰੀ ਨਾਲ ਖੜਣ ਤੇ ਬੈਠਣ ਲਈ ਜਾਗਰੂਕ ਕੀਤਾ ਜਾਂਦਾ ਹੈ ਜਿਸ ਵਿਅਕਤੀ ਦੇ ਮਾਸਕ ਨਹੀਂ ਹੁੰਦਾ ਉਸ ਦਾ ਚਲਾਨ ਕੱਟਿਆ ਜਾ ਰਿਹਾ ਹੈ।


Shyna

Content Editor

Related News