ਰਾਮ ਬਾਗ ਦੀ ਗੋਲਕ ਤੋੜ ਚੋਰਾਂ ਨੇ ਨਗਦੀ ’ਤੇ ਕੀਤਾ ਹੱਥ ਸਾਫ਼

07/22/2020 2:05:01 PM

ਤਪਾ ਮੰਡੀ (ਸ਼ਾਮ, ਗਰਗ) - ਸਥਾਨਕ ਰਾਮ ਬਾਗ 'ਚ ਲੱਗੀ ਗੋਲਕ ਨੂੰ ਤੋੜਕੇ ਚੋਰਾਂ ਨੇ ਕੁਝ ਨਗਦੀ ਚੋਰੀ ਕਰ ਲਏ ਜਾਣ ਬਾਰੇ ਜਾਣਕਾਰੀ ਮਿਲੀ ਹੈ। ਰਾਮ ਬਾਗ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੋੜ ਨੇ ਦੱਸਿਆ ਕਿ ਉਸ ਪਾਸ ਰਾਮ ਬਾਗ ਦੇ ਮਾਲੀ ਦੀ ਇਤਲਾਹ ਆਈ ਕਿ ਹਾਲ ਕਮਰੇ ਅੱਗੇ ਲੱਗੇ ਦਾਨ ਪਾਤਰ ਨੂੰ ਤੋੜਕੇ ਉਸ ਵਿੱਚੋਂ ਚੋਰ ਮ੍ਰਿਤਕ ਦੀ ਦੇਹ ਨੂੰ ਮੱਥਾ ਟੇਕਕੇ ਪਰਿਵਾਰ ਵੱਲੋਂ ਪਾਈ ਜਾਂਦੀ ਨਗਦੀ ਚੋਰੀ ਕਰਕੇ ਲੈ ਗਏ ਹਨ। 

ਇਸ ਘਟਨਾ ਸੰਬੰਧੀ ਸਿਟੀ ਇੰਚਾਰਜ ਮੇਜਰ ਸਿੰਘ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਮੌਕੇ 'ਤੇ ਪੁੱਜਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜ਼ਰ ਦੀਪੂ ਭੈਣੀ, ਵਕੀਲ ਬਦਰਾ, ਰਾਜ ਕੁਮਾਰ ਭੂਤ, ਵਿਨੋਦ ਕੁਮਾਰ ਜਿੰਦਲ, ਅਰਵਿੰਦ ਰੰਗੀ, ਸ਼ਾਮ ਲਾਲ ਗਰਗ, ਦੀਵਾਨ ਚੰਦ ਮੋੜ, ਧਰਮ ਪਾਲ ਸ਼ਰਮਾ, ਸੋਹਣ ਲਾਲ ਵਧਵਾ ਆਦਿ ਦਾ ਕਹਿਣਾ ਹੈ ਕਿ ਚੋਰਾਂ ਨੇ ਰਾਮ ਬਾਗ ਵਰਗੀ ਸੰਸਥਾ ਨੂੰ ਵੀ ਨਹੀਂ ਬਖਸ਼ਿਆਂ, ਜਿਥੇ ਹਰੇਕ ਇਨਸ਼ਾਨ ਨੇ ਆਉਣਾ ਹੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
                                    
PunjabKesari

ਚੋਰੀ ਦੇ ਮੋਟਰਸਾਇਕਲ ਸਣੇ 2 ਚੋਰ ਕਾਬੂ
ਤਪਾ ਮੰਡੀ (ਸ਼ਾਮ, ਗਰਗ) - ਤਪਾ ਪੁਲਸ ਨੇ ਚੋਰੀ ਦੇ ਮੋਟਰਸਾਇਕਲ ਸਣੇ 2 ਚੋਰਾਂ ਨੂੰ ਕਾਬੂ ਕਰਨ 'ਚ ਸਫਲਤਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸਬ-ਇੰਸਪੈਕਟਰ ਕਿਰਨਜੀਤ ਕੌਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਸਮੇਤ ਸਾਥੀਆਂ ਦਰਾਜ ਫਾਟਕ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਬਿਨ੍ਹਾਂ ਨੰਬਰੀ ਪਲਟੀਨਾ ਮੋਟਰਸਾਇਕਲ, ਜੋ ਆਲੀਕੇ ਸਾਈਡ ਤੋਂ ਆ ਰਿਹਾ ਸੀ, ਜਦੋਂ ਕਾਗਜਾਤ ਦਿਖਾਉਣ ਲਈ ਕਿਹਾ ਤਾਂ ਉਹ ਦਿਖਾ ਨਾ ਸਕੇ। ਉਸ ਨੇ ਆਪਣੀ ਪਛਾਣ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸੁਖਜਿੰਦਰ ਸਿੰਘ ਪੁੱਤਰ ਨਾਜਰ ਸਿੰਘ ਤੋਂ ਕਰਵਾਈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਪੁੱਛਗਿੱਛ ਦੌਰਾਨ ਚੋਰਾਂ ਨੇ ਦੱਸਿਆ ਕਿ ਉਨ੍ਹਾਂ ਇਹ ਮੋਟਰਸਾਇਕਲ ਚੋਰੀ ਕੀਤਾ ਹੈ, ਹੁਣ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਬਿਨ੍ਹਾਂ ਨੰਬਰੀ ਮੋਟਰਸਾਇਕਲ ਕਿਥੋਂ ਅਤੇ ਕਿਸ ਦਾ ਮੋਟਰਸਾਇਕਲ ਚੋਰੀ ਕੀਤਾ ਹੈ। ਪੁਲਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


rajwinder kaur

Content Editor

Related News