ਤਿਉਹਾਰਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ''ਤੇ ਪੁਲਸ ਦੀ ਤਿੱਖੀ ਨਜ਼ਰ : ਡੀ. ਐੱਸ. ਪੀ

10/19/2020 3:24:39 PM

ਤਪਾ ਮੰਡੀ (ਹਰੀਸ਼,ਮੇਸ਼ੀ) : ਸਥਾਨਕ ਇਲਾਕੇ 'ਚ ਅਗਾਮੀ ਵੱਡੇ ਤਿਉਹਾਰਾਂ ਦੇ ਮੱਦੇ ਨਜ਼ਰ ਕੋਈ ਭੀੜ ਦੌਰਾਨ ਸੁਖਾਈ ਅਣ-ਸੁਖਾਵੀਂ ਘਟਨਾ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਖੇਤਰ 'ਚ ਪੁਲਸ ਦੀ ਗਸ਼ਤ ਨੂੰ ਵਧਾਇਆ ਗਿਆ ਹੈ। ਇਸ ਸਬੰਧੀ ਸਬ-ਡਵੀਜ਼ਨ ਦੇ ਪੁਲਸ ਮੁਖੀ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ 'ਚ ਝੋਨੇ ਦੀ ਫ਼ਸਲ, ਦੁਸਹਿਰਾ ਅਤੇ ਦਿਵਾਲੀ ਦੇ ਮੁੱਖ ਤਿਉਹਾਰਾਂ ਨੂੰ ਵੇਖਦਿਆਂ ਪੁਲਸ ਦੀ ਚੁਸਤੀ ਨੂੰ ਵਧਾਇਆ ਗਿਆ ਹੈ ਤਾਂ ਜੋ ਸਮਾਜ ਵਿਰੋਧੀ ਅਨਸਰ ਅਗਾਮੀ ਤਿਉਹਾਰਾਂ ਮੌਕੇ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਇਸ ਲਈ ਪੁਲਸ ਦੀ ਗਸ਼ਤ ਅਤੇ ਹੋਰ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰਭ ਅਵਸਥਾ ਦੌਰਾਨ ਅਨੁਸ਼ਕਾ ਦੇ ਚਿਹਰੇ 'ਤੇ ਆਇਆ ਵੱਖਰਾ ਨੂਰ, ਵੇਖੋ ਤਸਵੀਰਾਂ

ਡੀ. ਐੱਸ. ਪੀ. ਨੇ ਅੱਗੇ ਕਿਹਾ ਕਿ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਕਿਹਾ ਕਿ ਉਹ ਵੀ ਕਿਸੇ ਅਣਪਛਾਤੇ ਗਲਤ ਵਿਅਕਤੀ ਦੀ ਸੂਹ ਲਗਦੀ ਹੈ ਤਾਂ ਇਸਦੀ ਸੂਚਨਾ ਪੁਲਸ ਨੂੰ ਦੇਣ ਤਾਂ ਜੋ ਉਸਦੀ ਪੁੱਛ-ਪੜਤਾਲ ਕਰਕੇ ਗਲਤ ਮਨਸੂਬਿਆਂ ਨੂੰ ਨੱਥ ਪਾਈ ਜਾ ਸਕੇ। ਪੁਲਸ ਦੀ ਤਿੱਖੀ ਨਜ਼ਰ ਹਮੇਸ਼ਾ ਹੀ ਲੋਕਾਂ ਦੀ ਸੁਰੱਖਿਆ ਲਈ ਹਾਜ਼ਰ ਹੈ। ਇਸ ਮੌਕੇ ਥਾਣਾ ਤਪਾ ਦੀ ਐੱਸ. ਐੱਚ. ਓ. ਕਿਰਨ ਕੌਰ ਅਤੇ ਹੋਰ ਪੁਲਸ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ :  IPL 2020 CSK vs RR : 'ਕਰੋ ਜਾਂ ਮਰੋ' ਮੈਚ 'ਚ ਅੱਜ ਚੇਨਈ-ਰਾਜਸਥਾਨ ਟੀਮਾਂ ਹੋਣਗੀਆਂ ਆਹਮੋ-ਸਾਹਮਣੇ


Baljeet Kaur

Content Editor

Related News