ਢੱਡਰੀਆਂ ਵਾਲਾ ਤੇ ਮੂਲ ਮੰਤਰ 'ਤੇ ਡਾਂਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਖਤ (ਵੀਡੀਓ)

10/05/2019 3:03:00 PM

ਤਲਵੰਡੀ ਸਾਬੋ (ਮਨੀਸ਼) : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦਤ ਬਿਆਨ 'ਤੇ ਭਖਿਆ ਵਿਵਾਦ ਫਿਲਹਾਲ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਦਿੱਤੇ ਮੰਗ ਪੱਤਰ ਤੋਂ ਬਾਅਦ ਢੱਡਰੀਆਂ ਵਾਲੇ ਵਲੋਂ ਕੀਤੀ ਗਈ ਟਿੱਪਣੀ, ਜਿਸ ਵਿਚ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਦਮਦਮੀ ਟਕਸਾਲ ਦਾ ਦਬਾਅ ਹੋਣ ਦੀ ਗੱਲ ਆਖੀ ਹੈ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਦਾ ਹੈ ਤੇ ਹਰ ਕੋਈ ਇਥੇ ਆਪਣਾ ਪੱਖ ਰੱਖ ਸਕਦਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੱਖਪਾਤ ਦਾ ਦੋਸ਼ ਲਾਉਣਾ ਗਲਤ ਹੈ। ਬਾਕੀ ਢੱਡਰੀਆਂ ਵਾਲੇ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਹਨ।

ਇਸ ਦੇ ਨਾਲ ਹੀ ਦਿੱਲੀ 'ਚ ਇਕ ਰਾਮ ਲੀਲਾ ਦੌਰਾਨ ਸਿੱਖ ਗੁਰੂ ਦਾ ਰੋਲ ਅਦਾ ਕਰਨ ਤੇ ਮੂਲਮੰਤਰ 'ਤੇ ਡਾਂਸ ਕਰਨ ਦੇ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਵਲੋਂ ਮੁਆਫੀ ਮੰਗ ਲਈ ਗਈ ਹੈ, ਜਿਸ 'ਤੇ ਵਿਚਾਰ-ਚਰਚਾ ਕਰ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਦਿੱਲੀ 'ਚ ਰਾਮਲੀਲਾ ਦੌਰਾਨ ਮੂਲਮੰਤਰ 'ਤੇ ਡਾਂਸ ਕੀਤਾ ਗਿਆ ਸੀ, ਜਿਸ ਦਾ ਸਿੱਖ ਸੰਗਤਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।


cherry

Content Editor

Related News