ਤਲਵੰਡੀ ਸਾਬੋ : ਬਿੱਲ ਨਾ ਭਰਨ ਕਾਰਨ ਪਾਵਰਕਾਮ ਨੇ ਕੱਟਿਆ ਸਟਰੀਟ ਲਾਈਟਾਂ ਦਾ ਕੁਨੈਕਸ਼ਨ

12/27/2019 10:44:16 AM

ਤਲਵੰਡੀ ਸਾਬੋ (ਮਨੀਸ਼) : ਇਤਿਹਾਸਕ ਨਗਰ ਤਲਵੰਡੀ ਸਾਬੋ 'ਚ ਅਕਾਲੀ-ਭਾਜਪਾ ਸਰਕਾਰ ਸਮੇਂ ਕਰੋੜਾਂ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ ਤਾਂ ਜੋ ਸ਼ਹਿਰ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਉਂਦੀਆਂ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਪਰ ਇਨ੍ਹੀਂ ਦਿਨੀ ਨਗਰ ਪੰਚਾਇਤ ਵੱਲੋਂ ਸਟਰੀਟ ਲਾਈਟਾਂ ਦਾ ਬਿੱਲ ਨਾ ਭਰਨ ਕਰਕੇ ਪਾਵਰਕਾਮ ਨੇ ਸਟਰੀਟ ਲਾਈਟਾਂ ਦਾ ਕੁਨੈਕਸ਼ਨ ਕੱਟ ਦਿੱਤਾ।

ਪਤਾ ਲੱਗਾ ਕਿ ਪਾਵਰਕਾਮ ਨੇ ਨਗਰ ਪੰਚਾਇਤ ਦੇ ਦਫਤਰ ਅਤੇ ਪਾਰਕਾਂ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਸੀ ਪਰ ਨਗਰ ਪੰਚਾਇਤ ਨੇ ਪਾਰਕ ਅਤੇ ਦਫਤਰ ਦਾ ਬਿੱਲ ਭਰ ਦਿੱਤਾ ਅਤੇ ਕੁਨੈਕਸ਼ਨ ਚਾਲੂ ਕਰਵਾ ਲਿਆ। ਉਥੇ ਹੀ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਬਿੱਲ ਜੋ ਕਿ 4 ਕਰੋੜ 60 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ ਉਹ ਨਹੀਂ ਭਰਿਆ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿਚ ਹੋਰ ਵਿਭਾਗਾਂ 'ਤੇ ਵੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ।

cherry

This news is Content Editor cherry