ਕਰਜ਼ੇ ਤੋਂ ਪਰੇਸ਼ਾਨ ਤਲਵੰਡੀ ਸਾਬੋ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

02/04/2021 1:59:01 PM

ਤਲਵੰਡੀ ਸਾਬੋ (ਮਨੀਸ਼): ਇਕ ਪਾਸੇ ਜਿੱਥੇ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਉਥੇ ਹੀ ਪੰਜਾਬ ਵਿਚ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਵੀ ਜਾਰੀ ਹੈ। ਸਬ-ਡਵੀਜ਼ਨ ਮੌੜ ਮੰਡੀ ਦੇ ਪਿੰਡ ਯਾਤਰੀ ਵਿਚ ਕਿਸਾਨ ਨੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਦੇ ਸਿਰ ਤੇ ਕਰੀਬ ਸੱਤ ਲੱਖ ਰੁਪਏ ਦਾ ਕਰਜ਼ ਕਿਸਾਨ ਦੀ ਸੱਤ ਏਕੜ ਜ਼ਮੀਨ ਪਹਿਲਾਂ ਹੀ ਕਰਜਾ ਉਤਾਰਨ ਦੇ ਚੱਕਰ ਵਿਚ ਵਿਕ ਚੁੱਕੀ ਸੀ, ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦਾ ਕਰਜਾ ਮੁਆਫ ਕਰਕੇ ਸਰਕਾਰ ਤੋਂ ਆਰਥਿਕ ਮਦਦ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਇਹ ਤਸਵੀਰ ਸਬ-ਡਵੀਜ਼ਨ ਮੌੜ ਮੰਡੀ ਦੇ ਪਿੰਡ ਯਾਤਰੀ ਦੇ ਕਿਸਾਨ ਸਤਪਾਲ ਸਿੰਘ ਦੀ ਹੈ, ਜਿਸ ਦਾ ਨਾਮ ਹੁਣ ਉਨ੍ਹਾਂ ਕਿਸਾਨਾਂ ਦੀ ਸੂਚੀ ਵਿਚ ਦਰਜ ਹੋ ਗਿਆ ਹੈ ਜੋ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਆਤਮ ਹੱਤਿਆ ਕਰ ਚੁੱਕੇ ਹਨ, ਜਾਣਕਾਰੀ ਅਨੁਸਾਰ ਕਿਸਾਨ ਸਤਪਾਲ ਸਿੰਘ ਕੋਲ ਸੱਤ ਏਕੜ ਜ਼ਮੀਨ ਸੀ ਜੋ ਕਿ ਕਰਜ਼ਾ ਉਤਾਰਨ ਦੇ ਚੱਕਰ ਵਿਚ ਵਿਕ ਹੈ, ਪਰ ਉਸ ਦੇ ਸਿਰ ਤੋਂ ਕਰਜ਼ੇ ਦੀ ਪੰਡ ਹਲਕੀ ਨਹੀਂ ਸੀ ਹੋਈ, ਕਿਸਾਨ ਦੇ ਸਿਰ ਹੁਣ ਵੀ ਕਰੀਬ ਸੱਤ ਲੱਖ ਰੁਪਏ ਦਾ ਕਰਜ਼ਾ ਬਾਕੀ ਹੈ,ਕਿਸਾਨ ਸੱਤਪਾਲ ਸਿੰਘ ਹੁਣ ਦਿਹਾੜੀ ਕਰਕੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜਾਰਾ ਚਲਾਉਂਦਾ ਸੀ ਪਰ ਕਰਜ਼ੇ ਕਾਰਨ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ ਕੁਝ ਦਿਨ ਪਹਿਲਾਂ ਕਿਸਾਨ ਦਿੱਲੀ ਸ਼ੰਘਰਸ਼ ਤੇ ਵੀ ਜਾ ਕੇ ਆਇਆ, ਜਿਸ ਤੋਂ ਬਾਅਦ ਉਸ ਦੀ ਚਿੰਤਾਵਾਂ ਹੋਰ ਵਧ ਗਈਆਂ ਸਨ। ਕਿਸਾਨ ਦੀ ਪਤਨੀ ਨੇ ਦੱਸਿਆ ਕਿਸਾਨ ਕਰਜ਼ੇ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਦੋ ਮੁੰਡੇ ਤੇ ਇੱਕ ਕੁੜੀ ਦੇ ਇਲਾਜ ਤੇ ਵੀ ਲੱਖਾਂ ਰੁਪਏ ਖਰਚ ਹੋ ਗਏ ਸਨ, ਕੋਰੋਨਾ ਵਾਇਰਸ ਕਰਕੇ ਲੱਗੇ ਲਾਕਡਾਊਨ ਦੇ ਪਰਿਵਾਰ ਤੇ ਕਰਜ਼ਾ ਹੋਰ ਚੜ੍ਹ ਗਿਆ ਸੀ ਬੀਤੇ ਦਿਨ ਕਿਸਾਨਾਂ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਸ਼ਕ ਕਿਸਾਨਾਂ ਨਾਲ ਸਾਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਕਿਸਾਨ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ, ਤੇ ਹੁਣ ਦਿੱਲੀ ਸੰਘਰਸ਼ ਤੇ ਜਾਣ ਤੋਂ ਬਾਅਦ ਕਿਸਾਨ ਦੀ ਚਿੰਤਾ ਹੋਰ ਵਧ ਗਈ ਸੀ, ਕਿਸਾਨ ਆਗੂਆਂ ਨੇ ਮੰਗ ਕੀਤੀ ਮਿਰਤਕ ਦਾ ਸਾਰਾ ਕਰਜ਼ਾ ਮਾਫ ਕਰਕੇ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 


Shyna

Content Editor

Related News