ਤਲਵੰਡੀ ਸਾਬੋ ਤੋਂ 10 ਤਬਲੀਗੀ ਜ਼ਮਾਤੀ ਚੈੱਕਅਪ ਲਈ ਭੇਜੇ ਬਠਿੰਡਾ

04/04/2020 7:37:07 PM

ਤਲਵੰਡੀ ਸਾਬੋ : ਤਬਲੀਗੀ ਜਮਾਤ ਦੇ ਦਿੱਲੀ ਸਮਾਗਮ ਤੋਂ ਸ਼ੁਰੂ ਹੋਏ ਵੱਡੇ ਖਿਲਾਰੇ ਅਤੇ ਬੀਤੀ ਕੱਲ੍ਹ ਮਾਨਸਾ ਜ਼ਿਲ੍ਹੇ 'ਚ ਠਹਿਰੇ ਇਸੇ ਜਮਾਤ ਦੇ 3 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਾਲਾਤ ਐਨੇ ਗੰਭੀਰ ਬਣ ਗਏ ਹਨ ਕਿ ਤਲਵੰਡੀ ਸਾਬੋ ਦੀ ਇੱਕ ਮਸਜਿਦ 'ਚ ਕੁੱਝ ਦਿਨ ਪਹਿਲਾਂ ਠਹਿਰਾਏ 10 ਹੋਰ ਤਬਲੀਗੀ ਜ਼ਮਾਤੀਆਂ ਨੂੰ ਸਿਹਤ ਵਿਭਾਗ ਤੇ ਪੁਲਸ ਦੀਆਂ ਟੀਮਾਂ ਨੇ ਬਠਿੰਡਾ 'ਚ ਟੈਸਟ ਤੇ ਕੋਰੋਨਾ ਐਸੋਲੇਸ਼ਨ ਸੈਂਟਰ ਲਈ ਭੇਜ ਦਿੱਤਾ ਹੈ। ਉਕਤ 10 ਤਬਲੀਗੀ ਪਿਛਲੀ 17 ਮਾਰਚ ਨੂੰ ਇੱਥੇ ਪਹੁੰਚੇ ਸਨ, ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਬੀਤੀ 1 ਅਪ੍ਰੈਲ ਨੂੰ ਮਸਜਿਦ 'ਚ ਹੀ ਰਹਿਣ ਦੀ ਹਦਾਇਤ ਦਿੰਦਿਆਂ ਬਿਲਕੁਲ ਵੀ ਬਾਹਰ ਨਾ ਆਉਣ ਅਤੇ ਬਾਕੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਤਬਲੀਗੀ ਵਿਅਕਤੀਆਂ ਵਲੋਂ ਸਿਹਤ ਵਿਭਾਗ ਦੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਚਲਦਿਆਂ ਅੱਜ ਸਿਹਤ ਵਿਭਾਗ ਵੱਲੋਂ ਪੁਲਸ ਟੀਮ ਤਲਵੰਡੀ ਸਾਬੋ ਦੀ ਅਗਵਾਈ 'ਚ ਨਾਲ ਲੈ ਕੇ ਉਕਤ ਮਸਜਿਦ 'ਚ ਠਹਿਰੇ ਉਕਤ 10 ਤਬਲੀਗੀਆਂ ਨੂੰ ਆਪਣੀ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ 'ਚ ਟੈਸਟ ਤੇ ਐਸੋਲੇਸ਼ਨ ਲਈ  ਭੇਜ ਦਿੱਤਾ ਗਿਆ।


Deepak Kumar

Content Editor

Related News