4 ਏਕੜ ਕਣਕ ਦੀ ਫਸਲ ਸੁੰਡੀ ਲੱਗਣ ਨਾਲ ਹੋਈ ਖਰਾਬ

01/12/2020 3:04:51 PM

ਤਲਵੰਡੀ ਸਾਬੋ (ਮਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਕਿਸਾਨ ਹਰਭਜਨ ਸਿੰਘ ਪਿਛਲੇ 4 ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਕਣਕ ਦੀ ਬੀਜਾਈ ਕਰ ਰਿਹਾ ਹੈ ਪਰ ਇਸ ਵਾਰ ਪਰਾਲੀ ਹਰਭਜਨ ਸਿੰਘ ਲਈ ਮੁਸ਼ਕਲ ਦਾ ਸਬੱਬ ਬਣੀ ਹੋਈ ਹੈ। ਦਰਅਸਲ ਇਸ ਵਾਰ ਕਿਸਾਨ ਦੀ ਹੈਪੀ ਸੀਡਰ ਨਾਲ 4 ਏਕੜ ਵਿਚ ਬੀਜੀ ਕਣਕ ਦੀ ਫਸਲ ਸੁੰਡੀ ਲੱਗਣ ਨਾਲ ਖਰਾਬ ਹੋ ਗਈ। ਭਾਵੇਂ ਕਿਸਾਨ ਨੇ ਖੁਦ ਦਵਾਈਆਂ ਦਾ ਛਿੜਕਾ ਕੀਤਾ ਪਰ ਕਣਕ ਬਹੁਤੀ ਬੱਚ ਨਾ ਸਕੀ। ਕਿਸਾਨ ਨੇ ਦੱਸਿਆਂ ਕਿ ਉਸ ਨੂੰ ਪਰਾਲੀ ਨਾ ਸਾੜਨ 'ਤੇ ਵੀ ਕੋਈ ਮੁਆਵਜਾ ਨਹੀਂ ਮਿਲਿਆ। ਉਸ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਸਰਕਾਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।

ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਖੇਤੀਬਾੜੀ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਲਈ ਤਿਆਰ ਨਾ ਹੋਇਆ, ਜਿਸ ਤੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

cherry

This news is Content Editor cherry