2 ਭੈਣਾਂ ਨਾਲ ਜਬਰ-ਜ਼ਨਾਹ ਮਾਮਲਾ : 2 ਦੋਸ਼ੀ ਗ੍ਰਿਫਤਾਰ

02/03/2020 12:58:29 PM

ਤਲਵੰਡੀ ਸਾਬੋ (ਮਨੀਸ਼) : ਜ਼ਿਲਾ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਵਿਚ ਰਹਿਣ ਵਾਲੀਆਂ ਦੋ ਦਲਿਤ ਨਾਬਾਲਗ ਭੈਣਾਂ ਨਾਲ ਜਬਰ-ਜ਼ਨਾਹ ਕਰਨ ਵਾਲੇ 4 ਦੋਸ਼ੀਆਂ ਵਿਚੋਂ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਲੜਕੀਆਂ ਦੇ ਪਿਤਾ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਤੇਜ਼ ਕਰਦੇ ਹੋਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਦੱਸ ਦੇਈਏ ਕਿ ਦੋਵੇਂ ਭੈਣਾਂ ਪਿਤਾ ਨਾਲ ਝਗੜਾ ਕਰ ਕੇ ਘਰ ਛੱਡ ਕੇ ਚਲੀਆਂ ਗਈਆਂ ਸਨ। ਇਹ ਘਟਨਾ 26 ਜਨਵਰੀ ਦੀ ਹੈ। ਸਹਾਰਾ ਲੈਣ ਲਈ ਉਹ ਪਿੰਡ ਦੇ ਹੀ ਜਸਵਿੰਦਰ ਸਿੰਘ ਦੇ ਘਰ ਪਹੁੰਚ ਗਈਆਂ। ਜਸਵਿੰਦਰ ਸਿੰਘ ਇਨ੍ਹਾਂ ਦੋਵਾਂ ਭੈਣਾਂ ਨੂੰ ਬੱਸ ਸਟੈਂਡ ਲੈ ਗਿਆ, ਉਥੋਂ ਇਕ ਆਟੋ ਚਾਲਕ ਦਿਆਲ ਸਿੰਘ ਨੂੰ ਬੁਲਾਇਆ। ਮੁਲਜ਼ਮ ਨੇ ਦੋਵਾਂ ਭੈਣਾਂ ਨੂੰ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦਾ ਵਿਆਹ ਅੰਮ੍ਰਿਤਪਾਲ ਨਾਲ ਕਰਵਾ ਦੇਵੇਗਾ, ਜਿਨ੍ਹਾਂ ਨੂੰ ਉਹ ਸ਼ੇਰਗੜ੍ਹ ਰੇਲਵੇ ਸਟੇਸ਼ਨ ਲੈ ਗਿਆ। ਉਥੇ ਹੀ ਮੁਲਜ਼ਮ ਨੇ ਫੋਨ 'ਤੇ ਅੰਮ੍ਰਿਤਪਾਲ ਨੂੰ ਬੁਲਾ ਲਿਆ। ਪੀੜਤਾਂ ਅਨੁਸਾਰ ਅੰਮ੍ਰਿਤਪਾਲ ਆਪਣੇ ਪਿਤਾ ਮੰਗਾ ਸਿੰਘ ਨੂੰ ਨਾਲ ਲੈ ਆਇਆ ਅਤੇ ਸਾਰੇ ਗੱਡੀ 'ਚ ਬੈਠ ਕੇ ਉਥੋਂ ਰਵਾਨਾ ਹੋ ਗਏ। ਦੋਵਾਂ ਭੈਣਾਂ ਨੂੰ ਲੈ ਕੇ ਇਹ ਚਾਰੇ ਪਿੰਡ ਤਿਓਣਾ ਪਹੁੰਚੇ। ਪੀੜਤਾਂ ਨੇ ਦੱਸਿਆ ਕਿ ਉਥੇ ਹੀ ਉਨ੍ਹਾਂ ਨਾਲ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਨੇ ਜਬਰ-ਜ਼ਨਾਹ ਕੀਤਾ ਅਤੇ ਉਨ੍ਹਾਂ ਨੂੰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੀ ਮਦਦ ਦਿਆਲ ਸਿੰਘ ਅਤੇ ਮੰਗਾ ਸਿੰਘ ਨੇ ਵੀ ਕੀਤੀ। ਇਸ ਸਬੰਧੀ ਥਾਣਾ ਸੰਗਤ ਵਿਚ ਮਾਮਲਾ ਦਰਜ ਕੀਤਾ ਗਿਆ ਸੀ।


cherry

Content Editor

Related News