ਸੋਸ਼ਲ ਮੀਡੀਆ ਰਾਹੀਂ ਪਰੋਸੀ ਜਾ ਰਹੀ ਅਸ਼ਲੀਲਤਾ ਤੇ ਕ੍ਰਾਈਮ ਨੂੰ ਰੋਕਣ ਦੀ ਮੰਗ

12/08/2019 3:21:37 PM

ਤਲਵੰਡੀ ਭਾਈ (ਪਾਲ) - ਕੰਪਿਊਟਰ ਤੇ ਇੰਟਰਨੈੱਟ ਦੀ ਆੜ ਹੇਠ ਸਾਈਬਰ ਕ੍ਰਾਈਮ 'ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਕੰਪਿਊਟਰ ਪ੍ਰੋਫੈਸਰ ਕੁਲਦੀਪ ਸਿੰਘ ਸੰਧੂ ਤੇ ਜਤਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਇੰਟਰਨੈੱਟ ਦੀ ਸੋਸ਼ਲ ਵੈੱਬਸਾਈਡ, ਵਟਸਅਪ, ਫੈਸਬੁੱਕ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਆਪਸ 'ਚ ਜੋੜਨ ਦਾ ਅਹਿਮ ਅਤੇ ਵਧੀਆ ਕੰਮ ਕਰ ਰਹੀ ਹੈ, ਉਥੇ ਹੀ ਇਹ ਵੈੱਬਸਾਈਡ ਵਿਹਲੜਾ ਲਈ ਟਾਈਮ ਪਾਸ ਕਰਨ ਦਾ ਵਧੀਆ ਨੁਸਖਾ ਬਣਦੀ ਜਾ ਰਹੀ ਹੈ। ਸੁਨੇਹੇ, ਫੋਟੋਆਂ ਅਤੇ ਵੀਡੀਓ ਦਾ ਆਦਾਨ ਪ੍ਰਦਾਨ ਕਰਨ ਤੋਂ ਇਲਾਵਾ ਜ਼ਿਆਦਾਤਰ ਨੌਜਵਾਨ ਇਸ ਵੈੱਬਸਾਈਡ ਦਾ ਗਲਤ ਇਸਤੇਮਾਲ ਕਰ ਕ੍ਰਾਈਮ 'ਚ ਵਾਧਾ ਕਰ ਰਹੇ ਹਨ। ਇਸ ਵੈੱਬਸਾਈਡ 'ਤੇ ਹੁੰਦੇ ਉਲਟੇ-ਪੁਲਟੇ ਕੰਮਾਂ ਨੂੰ ਨੌਜਵਾਨ ਪੀੜ੍ਹੀ ਨੇ ਮੌਜ਼-ਮਸਤੀ ਦਾ ਹਿੱਸਾ ਬਣਾ ਲਿਆ ਹੈ। 

PunjabKesari

ਉਨ੍ਹਾਂ ਕਿਹਾ ਕਿ ਇਸ ਮੌਜ਼ ਮਸਤੀ ਦੇ ਮੁੱਖ ਪਾਤਰ ਦੇਸ਼ ਦੇ ਪ੍ਰਮੁੱਖ ਲੀਡਰ, ਸੰਤ ਮਹਾਤਮਾ, ਪ੍ਰਮੁੱਖ ਅਦਾਕਾਰ ਅਤੇ ਹੋਰ ਅਹਿਮ ਸ਼ਖਸੀਅਤਾਂ ਬਣਦੀਆਂ ਜਾ ਰਹੀਆਂ ਹਨ। ਫੇਸਬੁੱਕ 'ਤੇ ਫੋਟੋਸ਼ਾਪ ਦੀ ਸਹਾਇਤਾ ਨਾਲ ਕਿਸੇ ਦੀ ਫੋਟੋ ਨਾਲ ਛੇੜਛਾੜ ਕਰਨਾ ਮਾਮੂਲੀ ਗੱਲ ਹੋ ਚੁੱਕੀ ਹੈ। ਸ਼ਰਾਰਤੀ ਲੋਕਾਂ ਵਲੋਂ ਇਨ੍ਹਾਂ ਸ਼ਖਸੀਅਤਾਂ ਨੂੰ ਅਸ਼ਲੀਲ ਤਸਵੀਰਾਂ ਨਾਲ ਜੋੜ ਕੇ ਕੀਤੀਆਂ ਛੇੜਖਾਨੀਆਂ ਨਾਲ ਆਮ ਆਦਮੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਨ੍ਹਾਂ ਨਾਮਵਰ ਸ਼ਖਸੀਅਤਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਛੇੜਖਾਨੀ ਦੀਆਂ ਤਸਵੀਰਾਂ 'ਚ ਦੇਸ਼ ਦੇ ਉੱਚ ਕੱਦਾਵਰ ਨੇਤਾ ਇਨ੍ਹਾਂ ਲੋਕਾਂ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਨਹੀਂ ਹੋਏ ਸਗੋਂ ਇਨ੍ਹਾਂ ਨੇ ਵਿਦੇਸ਼ਾਂ ਦੇ ਕੱਦਾਵਰ ਆਗੂਆਂ ਨੂੰ ਵੀ ਨਹੀਂ ਬਖਸ਼ਿਆ। ਕੰਪਿਊਟਰ ਮਾਹਰਾਂ ਨੇ ਕਿਹਾ ਕਿ ਵਟਸਅਪ ਤੇ ਫੇਸਬੁੱਕ ਵਰਗੀ ਸੋਸ਼ਲ ਵੈੱਬਸਾਈਡ 'ਤੇ ਆਪਣਾ ਨਵਾਂ ਪ੍ਰੋਫਾਇਲ ਬਨਾਉਣ ਸਮੇਂ ਜ਼ਿਆਦਾਤਰ ਲੋਕ ਆਪਣੀ ਸਹੀ ਜਾਣਕਾਰੀ ਨਹੀਂ ਲਿਖਦੇ, ਜਿਸ ਕਾਰਨ ਵੈੱਬਸਾਈਡ 'ਤੇ ਫੈਂਸ ਆਈਡੀਜ਼ ਦੀ ਭਰਮਾਰ ਵੱਧ ਰਹੀ ਹੈ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਵਲੋਂ ਆਪਣੀ ਪ੍ਰੋਫਾਈਲ ਤੇ ਆਪਣੀ ਫੋਟੋ ਤੱਕ ਵੀ ਨਹੀਂ ਲਾਈ ਜਾਂਦੀ। ਉਕਤ ਮੋਹਤਬਰਾਂ ਨੇ ਕੇਂਦਰ ਸਰਕਾਰ ਤੋਂ ਫੇਸਬੁੱਕ ਵਰਗੀ ਸੋਸ਼ਲ ਵੈੱਬਸਾਈਡ 'ਤੇ ਵੱਧ ਰਹੇ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਮੰਗ ਕੀਤੀ ਹੈ।


rajwinder kaur

Content Editor

Related News