ਦਿਨ-ਦਿਹਾੜੇ ਮੋਟਰਸਾਈਕਲ ਸਵਾਰਾਂ ਨੇ ਮਨੀਟਰਾਂਸਫ਼ਰ ਦਫ਼ਤਰ ’ਤੇ ਚਲਾਈਆਂ ਗੋਲੀਆਂ

12/31/2020 2:29:00 PM

ਤਲਵੰਡੀ ਭਾਈ (ਗੁਲਾਟੀ): ਅੱਜ ਦਿਨ-ਦਿਹਾੜੇ ਸਥਾਨਕ ਪੁਲਸ ਥਾਣੇ ਨੇੜੇ ਖੁਰਾਣਾ ਮਨੀਟਰਾਸਫ਼ਰ ਦਫ਼ਤਰ ’ਤੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਖੁਰਾਣਾ ਅਤੇ ਰਾਜੇਸ਼ ਖੁਰਾਣਾ ਨੇ ਦੱਸਿਆ ਕਿ 12:33 ਦੇ ਕਰੀਬ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਨੇ ਪਿਸਤੌਲ ਨਾਲ ਦਫ਼ਤਰ ’ਤੇ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀ ਜੋ ਦਫ਼ਤਰ ਦੇ ਗੇਟ ’ਤੇ ਜਾ ਲੱਗੀਆਂ। ਇਸ ਤੋਂ ਬਾਅਦ ਉਹ ਜ਼ੀਰਾ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ। ਪੁਲਸ ਵਲੋਂ ਘਟਨਾ ਸਥਾਨ ’ਤੇ ਸੀ. ਸੀ. ਟੀ. ਵੀ. ਦੀ ਫੁਟੇਜ਼  ਖੰਗਾਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਭਰਾਵਾਂ ਅਜਿਹਾ ਹਮਲਾ ਹੋਇਆ ਸੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

Baljeet Kaur

This news is Content Editor Baljeet Kaur