ਘਰ ''ਚੋਂ 2 ਤੋਲੇ ਸੋਨਾ, 14 ਤੋਲੇ ਚਾਂਦੀ ਅਤੇ 50 ਹਜ਼ਾਰ ਦੀ ਚੋਰੀ

02/24/2020 5:48:51 PM

ਤਲਵੰਡੀ ਭਾਈ (ਗੁਲਾਟੀ) : ਸ਼ਹਿਰ ਦੇ ਕਰਮਿੱਤੀ ਰੋਡ 'ਤੇ ਇਕ ਘਰ ਵਿਚ ਦਾਖਲ ਹੋ ਕੇ ਚੋਰ 2 ਤੋਲੇ ਸੋਨਾ, 14 ਤੋਲੇ ਚਾਂਦੀ ਅਤੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਪੁੱਤਰ ਬੱਖੂ ਰਾਮ ਵਾਸੀ ਕਰਮਿੱਤੀ ਰੋਡ, ਤਲਵੰਡੀ ਭਾਈ ਨੇ ਦੱਸਿਆ ਕਿ ਸਾਡੀ ਰਿਸ਼ਤੇਦਾਰੀ 'ਚ 22 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਮੌਤ ਹੋ ਗਈ ਸੀ, ਜਿਸ ਕਰ ਕੇ ਸਾਡਾ ਪਰਿਵਾਰ ਘਰ ਨੂੰ ਤਾਲਾ ਲਾ ਕੇ ਉਥੋਂ ਗਿਆ ਸੀ। ਅੱਜ ਜਦੋਂ ਘਰ ਪੁੱਜੇ ਤਾਂ ਵੇਖਿਆ ਕਿ ਚੋਰ ਕਮਰੇ ਦੀ ਬਾਰੀ ਦੀ ਜਾਲੀ ਆਦਿ ਦੀ ਭੰਨ-ਤੋੜ ਕੇ ਕਰ ਕੇ ਕਮਰੇ ਅੰਦਰ ਦਾਖਲ ਹੋਏ, ਜਿਥੋਂ ਅਲਮਾਰੀ 'ਚ ਪਏ 2 ਤੋਲੇ ਸੋਨਾ, 14 ਤੋਲੇ ਚਾਂਦੀ ਅਤੇ 2 ਗੋਲਕਾਂ 'ਚ ਬੱਚਿਆਂ ਦੇ ਪਏ ਪੈਸਿਆਂ ਤੋਂ ਇਲਾਵਾ 40 ਹਜ਼ਾਰ ਰੁਪਏ ਦੀ ਨਕਦੀ ਨੂੰ ਚੋਰੀ ਕਰ ਕੇ ਲੈ ਗਏ।

ਇਸ ਮੌਕੇ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਇਹ ਪੈਸੇ ਅਤੇ ਸੋਨਾ ਉਨ੍ਹਾਂ ਆਪਣੀ ਭੈਣ ਦੇ ਵਿਆਹ ਲਈ ਇਕੱਠਾ ਕੀਤਾ ਹੋਇਆ ਸੀ, ਜਿਸ ਨੂੰ ਚੋਰ ਚੋਰੀ ਕਰ ਕੇ ਲੈ ਗਏ। ਇਸ ਸਬੰਧ ਵਿਚ ਪੀੜਤ ਪਰਿਵਾਰ ਵੱਲੋਂ ਪੁਲਸ ਨੂੰ ਸੂਚਨਾ ਦੇ ਕੇ ਮੰਗ ਕੀਤੀ ਗਈ ਕਿ ਚੋਰਾਂ ਨੂੰ ਕਾਬੂ ਕਰ ਕੇ ਸਾਮਾਨ ਦੀ ਬਰਾਮਦੀ ਕਰਵਾਈ ਜਾਵੇ।

Baljeet Kaur

This news is Content Editor Baljeet Kaur