ਤਲਵੰਡੀ ਭਾਈ ਅਤੇ ਸੁਲਹਾਨੀ ਤੋਂ ਦਿੱਲੀ ਮਾਰਚ ਲਈ ਕਿਸਾਨਾਂ ਦੇ ਕਾਫ਼ਲੇ ਰਵਾਨਾ

11/25/2020 3:03:09 PM

ਤਲਵੰਡੀ ਭਾਈ (ਗੁਲਾਟੀ): ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਤਲਵੰਡੀ ਭਾਈ ਦਾ ਇਕ ਜੱਥਾ ਬਲਾਕ ਪ੍ਰਧਾਨ ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠਾਂ ਸਥਾਨਕ ਚੋਟੀਆਂ ਰੋਡ ਦਫ਼ਤਰ ਤੋਂ 26-27 ਨਵੰਬਰ ਨੂੰ ਦੇਸ਼ ਦੇ ਕਿਸਾਨਾਂ ਵਲੋਂ ਕੌਮੀ ਰਾਜਧਾਨੀ ਦਿੱਲੀ ਵਿਖੇ ਕੀਤੇ ਜਾ ਰਹੇ ਮਾਰਚ 'ਚ ਪੂਰੇ ਜੋਸ਼ ਨਾਲ ਸ਼ਾਮਲ ਹੋਣ ਲਈ ਰਵਾਨਾ ਹੋਇਆ। 

ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਾਬੂ ਸਿੰਘ ਬਰਾੜ,ਕੋਟ ਕਰੋੜ ਖੁਰਦ ਇਕਾਈ ਦੇ ਪ੍ਰਧਾਨ ਜਗਰੂਪ ਸਿੰਘ, ਬੇਅੰਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਬਰਾੜ ਮੀਤ ਪ੍ਰਧਾਨ, ਕੁਲਦੀਪ ਸਿੰਘ ਖੋਸਾ, ਪ੍ਰੀਤਮ ਸਿੰਘ ਨੰਬਰਦਾਰ, ਗੁਰਮੇਲ ਸਿੰਘ ਬਿੱਲੂ, ਗਿਆਨ ਸਿੰਘ, ਬਖਸ਼ੀਸ਼ ਸਿੰਘ ਨੂੰ ਨਵੇਂ ਮੈਂਬਰ ਵਜੋਂ ਸ਼ਮੂਲੀਅਤ ਕੀਤੀ।ਪਿੰਡ ਸੁਲਹਾਨੀ ਤੋਂ ਵੀ ਇਕ ਜੱਥਾ ਦਿੱਲੀ ਮਾਰਚ ਲਈ ਰਵਾਨਾ ਹੋਇਆ, ਜਿਸ ਵਿੱਚ ਰਾਜਦੀਪ ਸਿੰਘ, ਕੁਲਵਿੰਦਰ ਸਿੰਘ ਨਾਗੀ, ਮਨਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਕਰਤਾਰ ਸਿੰਘ, ਬਲਵਿੰਦਰ ਸਿੰਘ, ਜਸਕਰਨ ਸਿੰਘ, ਮਹਿੰਦਰ ਸਿੰਘ ਆਦਿ ਕਿਸਾਨ ਰਵਾਨਾ ਹੋਏ।

Shyna

This news is Content Editor Shyna