ਲੜਾਈ-ਝਗੜੇ ਦੌਰਾਨ ਜ਼ਖਮੀ ਕਰਨ ਤੋਂ ਬਾਅਦ ਘਰੋਂ ਨਕਦੀ ਲੈ ਹੋਏ ਫ਼ਰਾਰ, 5 ਖ਼ਿਲਾਫ਼ ਮਾਮਲਾ ਦਰਜ

03/20/2022 4:47:22 PM

ਫਿਰੋਜ਼ਪੁਰ (ਕੁਮਾਰ) : ਸ਼ਹਿਰ ਦੀ ਬਸਤੀ ਸ਼ੇਖਾਂ ਵਾਲੀ ਦੇ ਨੇੜੇ ਅਤੇ ਪਿੰਡ ਚੁਗੱਤੇ ਵਾਲਾ ’ਚ ਹੋਏ ਵੱਖ-ਵੱਖ ਲੜਾਈ ਝਗੜਿਆਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਕੁਝ ਵਿਅਕਤੀਆਂ ਨੂੰ ਜ਼ਖਮੀ ਕਰਨ, ਘਰ ’ਚ ਦਾਖਲ ਹੋ ਕੇ ਸਾਮਾਨ ਦੀ ਭੰਨਤੋੜ ਕਰਨ ਅਤੇ ਘਰੋਂ ਨਗਦੀ ਚੋਰੀ ਕਰਕੇ ਲੈ ਜਾਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਅਤੇ ਥਾਣਾ ਆਰਿਫਕੇ ਦੀ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਵਨ ਕੁਮਾਰ ਅਤੇ ਐੱਸ.ਆਈ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਜ਼ਖਮੀਆਂ ਧੀਰਜ ਕੁਮਾਰ ਵਾਸੀ ਪਿੰਡ ਚੁਗੱਤੇ ਵਾਲਾ ਅਤੇ ਭੋਲਾਂ ਪਤਨੀ ਨਾਨਕ ਵਾਸੀ ਬਸਤੀ ਸ਼ੇਖਾਂ ਵਾਲੀ ਦੇ ਬਿਆਨਾਂ ’ਤੇ ਪੁਲਸ ਨੇ ਮੁਲਜ਼ਮ ਰਮੇਸ਼ ਕੁਮਾਰ ਉਰਫ਼ ਬੱਬੂ, ਅੰਗਰੇਜ ਸਿੰਘ ਵਾਸੀ ਪਿੰਡ ਚੁਗੱਤੇ ਵਾਲਾ ਅਤੇ ਵੀਰੂ ਪੁੱਤਰ ਨੱਥੂ, ਗੋਰੀ ਪੁੱਤਰ ਕਾਲਾ ਅਤੇ ਵੀਰੂ ਪੁੱਤਰ ਨਾਮਲੂਮ ਵਾਸੀ ਬਸਤੀ ਸ਼ੇਖਾਂਵਾਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Gurminder Singh

This news is Content Editor Gurminder Singh