ਸਵਰਨਕਾਰ ਸੰਘ ਦੇ ਆਗੂਆਂ ਨੇ ਡੀ. ਸੀ. ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ

05/06/2021 2:19:50 AM

ਬੁਢਲਾਡਾ,(ਮਨਜੀਤ)- ਪੰਜਾਬ ਸਰਕਾਰ ਵੱਲੋਂ 1 ਮਈ ਤੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਦੁਕਾਨਾਂ ਬੰਦ ਕਰਨ ਦੇ ਆਦੇਸ਼ ਤਹਿਤ ਅੱਜ ਸਵਰਨਕਾਰ ਸੰਘ ਬੁਢਲਾਡਾ ਦਾ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਇਸ ਨੂੰ ਜਰੂਰੀ ਵਸਤਾਂ ਵਿੱਚ ਸ਼ਾਮਿਲ ਕਰਦੇ ਹੋਏ ਕੋਰੋਨਾ ਨਿਯਮਾਂ ਤਹਿਤ ਦੁਕਾਨਾਂ ਖੋਲ੍ਹਣ ਦੀ ਇਜਾਜਤ ਦਿੱਤੀ ਜਾਵੇ। ਇਸ ਮੌਕੇ ਸਵਰਨਕਾਰ ਸੰਘ ਬੁਢਲਾਡਾ ਦੇ ਪ੍ਰਧਾਨ ਜਸਪਾਲ ਸਿੰਘ ਖੁਰਮੀ, ਬੌਬੀ ਖਿੱਪਲ, ਦਵਿੰਦਰ ਖਿੱਪਲ, ਪ੍ਰੈੱਸ ਸਕੱਤਰ ਮਨਜੀਤ ਸਿੰਘ ਨੇ ਮੰਗ ਕੀਤੀ ਕਿ ਇਸ ਮਈ ਅਤੇ ਜੂਨ ਮਹੀਨੇ ਦੌਰਾਨ ਕੰਮ ਕਾਜ ਦਾ ਇੱਕ ਮੌਸਮੀ ਸੀਜਨ ਹੁੰਦਾ ਹੈ। ਜਿਸ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਅਤੇ ਲੈਣ ਦੇਣ ਲੇਖੇ ਚੜ੍ਹਦਾ ਹੈ। ਪਰ ਸਰਕਾਰ ਨੇ ਕੋਰੋਨਾ ਦੀ ਦੂਜੀ ਲਹਿਰ ਸਮੇਂ ਕੋਰੋਨਾ ਤੇ ਸਖਤੀ ਵਰਤਦਿਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਜ਼ਿਲ੍ਹੇ ਵਿੱਚ ਮਿੰਨੀ ਲਾਕਡਾਊਨ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਨਿਯਮਾਂ ਦੀ ਪਾਲਣਾ ਦੇ ਪਾਬੰਦ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਦਿਨ ਵਿੱਚ ਇੱਕ-ਦੋ ਗਾਹਕ ਹੀ ਆਉਂਦੇ ਹਨ। ਭੀੜ ਭੜੱਕੇ ਵਾਲਾ ਸਾਡਾ ਕਾਰੋਬਾਰ ਨਹੀਂ। ਜਿਸ ਕਰਕੇ ਇਹ ਦੁਕਾਨਾਂ ਖੋਲ੍ਹਣ ਦੀ ਸਰਕਾਰ ਨੂੰ ਇਜਾਜਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ ਨੇ ਬੜੀ ਹਮਦਰਦੀ ਨਾਲ ਗੱਲ ਸੁਣੀ ਅਤੇ ਭਰੋਸਾ ਦਿੱਤਾ ਕਿ ਸਵਰਨਕਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜਤ ਸਰਕਾਰ ਨਾਲ ਗੱਲ ਕਰਕੇ ਦਿੱਤੀ ਜਾਵੇਗੀ।

Bharat Thapa

This news is Content Editor Bharat Thapa