ਸਤਲੁਜ ਦਰਿਆ ਦੇ ਏਰੀਏ ''ਚ ਪੁਲਸ ਦੀ ਰੇਡ, ਵੱਡੀ ਮਾਤਰਾ ''ਚ ਲਾਹਣ ਬਰਾਮਦ

10/04/2020 12:45:33 PM

ਫਿਰੋਜ਼ਪੁਰ (ਕੁਮਾਰ): ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਸਤਲੁਜ ਦਰਿਆ ਦੇ ਏਰੀਏ ਪਿੰਡ ਅਲੀ 'ਚ ਰੇਡ ਕਰਦੇ ਹੋਏ 3ਹਜ਼ਾਰ ਲੀਟਰ ਲਾਹਣ ਅਤੇ 200 ਬੋਤਲ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਪੁਲਸ ਨੂੰ ਦੇਖਦੇ ਹੀ ਸਾਰੇ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ 8 ਲੋਕ ਫਰਾਰ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਰਪੁਰ ਦੇ ਐੱਸ.ਸੀ. ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਦਰਿਆ ਦੇ ਬੰਨ੍ਹ 'ਤੇ ਕੁੱਝ ਲੋਕ ਗੈਰ-ਕਾਨੂੰਨੀ ਸ਼ਰਾਬ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਥਾਣਾ ਸਦਰ ਫਿਰੋਪੁਰ 'ਚ ਮੇਜਰ ਸਿੰਘ, ਕੁਲਵੰਤ ਸਿੰਘ, ਮਲਕੀਅਤ ਸਿੰਘ, ਗਿੰਦਰ ਸਿੰਘ ਸੋਨੀ ਆਦਿ ਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬਰਾਮਦ ਕੀਤੀ ਗਈ ਲਾਹਨ ਅਤੇ ਗੈਰ-ਕਾਨੂੰਨੀ ਸ਼ਰਾਬ ਕਬਜ਼ੇ 'ਚ ਲੈ ਲਈ ਗਈ ਹੈ।

Shyna

This news is Content Editor Shyna