ਲੁਧਿਆਣਾ : ਸ਼ੱਕੀ ਹਾਲਾਤ ''ਚ ਨੌਜਵਾਨ ਦੀ ਹੋਈ ਮੌਤ

05/18/2020 1:15:51 AM

ਲੁਧਿਆਣਾ,(ਰਾਜ)-ਥਾਣਾ ਪੀ. ਏ. ਯੂ. ਦੇ ਅਧੀਨ ਸਾਊਥ ਸਿਟੀ ਦੇ ਇਲਾਕੇ ਵਿਚ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਨਹਿਰ ਦੇ ਪੁਲ 'ਤੇ ਬਣੀ ਲੋਹੇ ਦੀ ਜਾਲੀ 'ਤੇ ਪਰਨੇ ਨਾਲ ਲਟਕਦੀ ਮਿਲੀ। ਮ੍ਰਿਤਕ ਪਿੰਡ ਸੁਨੇਤ ਦਾ ਰਹਿਣ ਵਾਲਾ ਆਕਾਸ਼ ਹੈ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।
ਏ. ਐੱਸ. ਆਈ. ਗਿਆਨ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਪੁਲਸ ਨੇ ਪਹਿਲਾਂ ਹੈਲਥ ਵਿਭਾਗ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਕਿੱਟ ਪਹਿਨੀ ਹੋਈ ਟੀਮ ਨੇ ਲਾਸ਼ ਸਿਵਲ ਹਸਪਤਾਲ ਪਹੁੰਚਾਈ। ਉਸ ਕੋਲੋਂ ਮਿਲੇ ਮੋਬਾਇਲ ਨਾਲ ਉਸ ਦੇ ਪਰਿਵਾਰ ਵਾਲਿਆਂ ਤੋਂ ਮ੍ਰਿਤਕ ਦੀ ਪਛਾਣ ਹੋਈ, ਜੋ ਕਿ ਪਿੰਡ ਸੁਨੇਤ ਦਾ ਆਕਾਸ਼ ਸੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਆਕਾਸ਼ ਆਪਣੇ ਮਾਤਾ-ਪਿਤਾ ਤੋਂ ਵੱਖਰਾ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਸ ਦੇ ਪਰਿਵਾਰ ਵਾਲਿਆਂ ਦੇ ਬਿਆਨ ਲਏ ਜਾਣਗੇ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਆਕਾਸ਼ ਨੇ ਸੋਸਾਈਡ ਕਿਉਂ ਕੀਤਾ, ਇਹ ਸਪੱਸ਼ਟ ਨਹੀਂ ਹੋ ਸਕਿਆ।

Deepak Kumar

This news is Content Editor Deepak Kumar