ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ

01/16/2020 7:52:01 PM

ਫਿਰੋਜ਼ਪੁਰ, (ਮਲਹੋਤਰਾ)— ਸੀਮਾ ਸੁਰੱਖਿਆ ਬਲ ਨੇ ਫਿਰੋਜ਼ਪੁਰ ਸੈਕਟਰ ਤੇ ਅੰਤਰ ਰਾਸ਼ਟਰੀ ਸਰਹੱਦ ਦੇ ਕੋਲ ਸ਼ੱਕੀ ਹਾਲਤ 'ਚ ਘੁੰਮਦੇ ਹੋਏ ਇਕ ਭਾਰਤੀ ਨਾਗਰਿਕ ਨੂੰ ਫੜਿਆ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ 14 ਬਟਾਲੀਅਨ ਦੇ ਜਵਾਨਾਂ ਨੇ ਅੰਤਰ ਰਾਸ਼ਟਰੀ ਸਰਹੱਦ ਦੇ ਪਿੱਲਰ ਨੰ: 150 ਦੇ ਕੋਲ ਸ਼ੱਕੀ ਹਾਲਤ 'ਚ ਘੁੰਮ ਰਹੇ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਮੋਬਾਇਲ ਫੋਨ ਮਿਲਿਆ। ਅਧਿਕਾਰੀਆਂ ਅਨੁਸਾਰ ਹਿਰਾਸਤ 'ਚ ਲਏ ਗਏ ਵਿਅਕਤੀ ਦੀ ਪਛਾਣ ਜੋਰਾ ਸਿੰਘ ਮੇਹੰਦੀਪੁਰ ਵਜੋਂ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਸਮੱਗਲਿੰਗ ਦਾ ਕੰਮ ਕਰਦਾ ਹੈ ਤੇ ਸਰਹੱਦ ਪਾਰੋਂ ਹੈਰੋਇਨ ਜਾਂ ਕਿਸੇ ਹੋਰ ਸਮਾਨ ਦੀ ਡਿਲੀਵਰੀ ਲੈਣ ਲਈ ਬਾਰਡਰ ਤੇ ਆਇਆ ਹੈ।

KamalJeet Singh

This news is Content Editor KamalJeet Singh