ਹੈਰਾਨੀਜਨਕ ਖ਼ੁਲਾਸਾ ! ਉੱਚ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਨੇ ਪੰਜਾਬ ਦੀਆਂ 56 ਫ਼ੀਸਦੀ ਕੁੜੀਆਂ

06/13/2022 4:36:07 PM

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਭਾਵੇਂ ਵੱਡੇ ਪੱਧਰ ’ਤੇ ਸਕੀਮਾਂ ਚਲਾ ਕੇ ਯਤਨ ਕੀਤੇ ਜਾ ਰਹੇ ਹਨ, ਇਸ ਦੇ ਬਾਵਜੂਦ ਸੂਬੇ ਦੀਆਂ ਤਕਰੀਬਨ 56 ਫ਼ੀਸਦੀ ਲੜਕੀਆਂ ਹੀ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤਕ ਸਕੂਲ ਜਾਂਦੀਆਂ ਹਨ ਯਾਨੀ ਕਿ ਉਹ ਉੱਚ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਹਨ। ਇਹ ਹੈਰਾਨ ਕਰਨ ਵਾਲੇ ਤੱਥ ਨੈਸ਼ਨਲ ਫੈਮਿਲੀ ਹੈਲਥ ਸਰਵੇ-5 (2019-21) ਦੀ ਰਿਪੋਰਟ ਵਿਚ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਵਧੀਆ ਹਾਲਤ ਹੁਸ਼ਿਆਰਪੁਰ ਦੀ ਹੈ, ਜਿਥੇ 73.2 ਫੀਸਦੀ ਲੜਕੀਆਂ ਸਕੂਲ ਗਈਆਂ, ਜਦਕਿ 2015-16 ਵਿਚ ਇਹ ਅੰਕੜਾ 64.3 ਫੀਸਦੀ ਸੀ। ਸਭ ਤੋਂ ਮਾੜੀ ਹਾਲਤ ਮਾਨਸਾ ਦੀ ਹੈ, ਜਿਥੋਂ ਦੀਆਂ 37.5 ਫੀਸਦੀ ਲੜਕੀਆਂ ਹੀ ਸਕੂਲ ਗਈਆਂ। 2015-16 ਵਿਚ ਇਹ ਅੰਕੜਾ 38.2 ਫੀਸਦੀ ਸੀ। ਉਥੇ ਹੀ, 6 ਸਾਲ ਤੋਂ ਜ਼ਿਆਦਾ ਉਮਰ ਦੀਆਂ 77.2 ਫੀਸਦੀ ਲੜਕੀਆਂ ਨੂੰ ਸਕੂਲੀ ਸਿੱਖਿਆ ਨਸੀਬ ਹੋਈ।

ਇਹ ਵੀ ਪੜ੍ਹੋ : ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ

ਜੇ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਥੋਂ ਦੀਆਂ ਲੜਕੀਆਂ ਜ਼ਿਆਦਾ ਖ਼ੁਸ਼ਕਿਸਮਤ ਹਨ। ਪਿੰਡਾਂ ਦੀਆਂ ਜਿਥੇ 52.2 ਫੀਸਦੀ ਲੜਕੀਆਂ ਸਕੂਲ ਜਾ ਰਹੀਆਂ ਹਨ ਤਾਂ ਸ਼ਹਿਰੀ ਇਲਾਕਿਆਂ ਵਿਚ 62.4 ਫੀਸਦੀ। ਜੇ ਗੁਆਂਢੀ ਸੂਬੇ ਹਿਮਾਚਲ ਦੀ ਗੱਲ ਕਰੀਏ ਤਾਂ ਉਥੇ 65.9 ਫੀਸਦੀ ਲੜਕੀਆਂ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤਕ ਸਕੂਲ ਗਈਆਂ। ਇਹ ਸ਼ਹਿਰੀ ਖੇਤਰਾਂ ਵਿਚ 79.8 ਤੇ ਪਿੰਡਾਂ ਵਿਚ 63.8 ਫੀਸਦੀ ਹੈ। ਹਰਿਆਣਾ ਵਿਚ 49.5 ਫੀਸਦੀ, ਰਾਜਸਥਾਨ ਵਿਚ 33.4 ਫੀਸਦੀ ਤੇ ਕੇਂਦਰ ਸ਼ਾਸਿਤ ਸੂਬੇ ਚੰਡੀਗੜ੍ਹ ਵਿਚ 59.6 ਫੀਸਦੀ ਤੇ ਪਿੰਡਾਂ ਿਵਚ ਇਹ 30.8 ਫੀਸਦੀ ਹੈ।

ਇਹ ਵੀ ਪੜ੍ਹੋ : ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ

 

 


Manoj

Content Editor

Related News