ਨਸ਼ੇ ਵਾਲੀਆਂ 990 ਗੋਲੀਆਂ ਸਣੇ ਅਡ਼ਿੱਕੇ

03/16/2020 11:07:32 PM

ਡੇਹਲੋਂ/ਆਲਮਗੀਰ, (ਡਾ. ਪ੍ਰਦੀਪ)- ਡੇਹਲੋਂ ਪੁਲਸ ਨੇ ਮਾਡ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਤੋਂ ਨਸ਼ੇ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ 990 ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾਡ਼ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਗੁਰਟਹਿਲ ਸਿੰਘ ਪੁਲਸ ਪਾਰਟੀ ਸਮੇਤ ਸੂਆ ਰੋਡ ਬੁਲਾਰਾ ਕੱਟ ’ਤੇ ਮੌਜੁੂਦ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਜੋ ਕਿ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਕੰਮ ਕਰਦਾ ਹੈ। ਇਸ ਸਮੇਂ ਨਸ਼ੇ ਦੀਆਂ ਗੋਲੀਆਂ ਵੇਚਣ ਲੋਹਾਰਾ ਨਹਿਰ ਪੁਲ ਤੋਂ ਬੁਲਾਰਾ ਸਾਈਡ ਵੱਲ ਤੁਰ ਕੇ ਆ ਰਿਹਾ ਹੈ ਅਤੇ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਜਿਸ ’ਤੇ ਪੁਲਸ ਨੇ ਰਾਜ ਮੁਹੰਮਦ ਉਰਫ ਰਾਜੂ ਨੂੰ ਚੈਕਿੰਗ ਦੌਰਾਨ ਲੋਹਾਰਾ ਨਹਿਰ ਪੁਲ ਤੋਂ ਬੁਲਾਰਾ ਸਾਈਡ ਜਾਂਦੇ ਨੂੰ ਕਾਬੂ ਕਰ ਕੇ ਉਸ ਪਾਸੋਂ 10-10 ਗੋਲੀਆਂ ਵਾਲੇ 99 ਪੱਤੇ ਬਰਾਮਦ ਕੀਤੇ। ਇਸ ਸਬੰਧੀ ਥਾਣਾ ਡੇਹਲੋਂ ਵਿਖੇ ਉਕਤ ਵਿਅਕਤੀ ਵਿਰੁੱਧ ਐੱਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa