ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਔਰਤ ਵਲੋਂ ਖੁਦਕੁਸ਼ੀ

12/11/2018 10:57:41 AM

ਮਲੋਟ (ਜੁਨੇਜਾ) - ਬੀਤੇ ਦਿਨ ਦੁਪਹਿਰ ਦੇ ਸਮੇਂ ਨਿਊ ਗੋਬਿੰਦ ਨਗਰ ਦੀ ਗਲੀ ਨੰ.5 ਦੀ ਇਕ 35 ਸਾਲਾਂ ਔਰਤ ਵਲੋਂ ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਲਛਮੀ ਪਤਨੀ ਇੰਦਰਜੀਤ ਦੇ ਘਰ ਦੀ ਗਲੀ 'ਚ ਵਿਆਹ ਸੀ, ਜਿੱਥੇ ਜਾਣ ਨੂੰ ਲੈ ਕੇ ਉਸ ਦੇ ਘਰੇ ਮਾਮੂਲੀ ਲੜਾਈ-ਝਗੜਾ ਹੋ ਗਿਆ। ਦੁਪਹਿਰ ਵੇਲੇ ਉਹ ਪਤੀ ਅਤੇ ਬੱਚਿਆਂ ਦੀ ਰੋਟੀ ਬਣਾ ਕੇ ਸੌ ਗਈ। ਇਸ ਦੌਰਾਨ ਉਸ ਨੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਪਰਿਵਾਰ ਨੇ ਸਮਝਿਆ ਕਿ ਉਹ ਅੰਦਰ ਸੁੱਤੀ ਪਈ ਹੈ। 

ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ, ਜਦੋਂ ਉਨ੍ਹਾਂ ਦੁਪਹਿਰ ਬਾਅਦ ਅੰਦਰ ਜਾ ਕੇ ਉਸ ਨੂੰ ਵੇਖਿਆ। ਇਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਜਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਜਾਂ ਹੋਰ ਰਿਸ਼ਤੇਦਾਰਾਂ ਵਲੋਂ ਬਿਆਨ ਦਰਜ ਕਰਵਾਉਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾ ਦਾ ਪਤੀ ਤੂੜੀ ਦੀ ਪੱਲੇਦਾਰੀ ਕਰਦਾ ਹੈ ਅਤੇ ਉਸ ਦੇ ਦੋ ਲੜਕੇ ਹਨ।

rajwinder kaur

This news is Content Editor rajwinder kaur