ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਬੀ.ਸੀ. ਕਮਿਸ਼ਨ ਬਣੇ ਪੰਜਾਬ ਦੇ ਸੀਨੀਅਰ ਉਪ ਚੇਅਰਮੈਨ

08/18/2020 5:59:52 PM

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ): ਸਰਕਾਰ ਵਲੋਂ ਪੱਛੜੀਆਂ ਸ਼੍ਰੇਣੀਆਂ ਦੇ ਮਾਮਲਿਆਂ 'ਚ ਬਣਾਏ ਗਏ ਬੀ.ਸੀ.ਕਮਿਸ਼ਨ ਪੰਜਾਬ ਲਈ ਜਲਾਲਾਬਾਦ ਤੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੂੰ ਸੀਨੀਅਰ ਉਪ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ ਨਿਯੁਕਤੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀ.ਸੀ. ਕਮਿਸ਼ਨ ਦੇ ਸਕੱਤਰ ਵਲੋਂ ਜਾਰੀ ਪੱਤਰ ਰਾਹੀਂ ਕੀਤੀ ਗਈ ਹੈ। ਉਧਰ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਦੇ ਸੀਨੀਅਰ ਵਾਈਸ ਚੇਅਰਮੈਨ ਬਣਨ ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਦਾ ਲੱਡੂਆਂ ਨਾਲ ਮੁੰਹ ਵੀ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ: ਮੇਨਕਾ ਗਾਂਧੀ ਦਾ ਟਵੀਟ, ਕੁੱਤੇ 'ਤੇ ਜਾਣ ਕੇ ਗੱਡੀ ਚਾੜ੍ਹਣ ਵਾਲੇ ਨੂੰ ਸਜ਼ਾ ਦੇਣ ਕੈਪਟਨ

ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸੁਭਾਸ਼ ਚੰਦਰ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਸ਼ਾਮ ਸੁੰਦਰ ਮੈਣੀ, ਚੰਦਰ ਖੈਰੇਕੇ, ਸਰਪੰਚ ਛਿੰਦਰ ਸਿੰਘ, ਬਿੱਟੂ ਸੇਤੀਆ, ਵਿੱਕੀ ਧਵਨ, ਲਵਲੀ ਫੁਟੇਲਾ, ਮੁਖਤਿਆਰ ਸਿੰਘ, ਸੰਦੀਪ ਕੰਬੋਜ਼, ਗੋਰਾ ਧਮੀਜਾ, ਜਿਪਸੀ ਛਾਬੜਾ,ਪ੍ਰਦੀਪ ਨਾਰੰਗ, ਜਸਵਿੰਦਰ ਵਰਮਾ, ਸੰਦੀਪ ਚੁਚਰਾ ਨੇ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੂੰ ਸੀਨੀਅਰ ਵਾਈਸ ਚੇਅਰਮੈਨ ਬਣਨ ਤੇ ਵਧਾਈ ਦਿੰਦੇ ਹੋਏ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਧਰ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੇ ਵੀ ਆਪਣੀ ਇਸ ਨਿਯੁਕਤੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਵਿਧਾਇਕ ਰਮਿੰਦਰ ਆਵਲਾ ਤੇ ਸਮੁੱਚੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਤਾ ਹੈ।

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ


Shyna

Content Editor

Related News