ਸੁਖਰਾਜ ਸਿੰਘ ਗੋਰਾ ਮੁੜ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ

02/03/2020 3:17:15 PM

ਤਲਵੰਡੀ ਭਾਈ (ਗੁਲਾਟੀ) - ਫ਼ਿਰੋਜ਼ਸਾਹ ਤੋਂ ਅਕਾਲੀ ਦਲ ਦੇ ਆਗੂ ਸੁਖਰਾਜ ਸਿੰਘ ਗੋਰਾ ਮੁੜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਸੁਖਰਾਜ ਸਿੰਘ ਗੋਰਾ ਨੇ ਦੱਸਿਆ ਕਿ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਜੀ ਅਤੇ ਮੁਨੀਸ਼ ਸਿਸੋਦੀਆਂ ਦੀ ਹਾਜ਼ਰੀ ’ਚ ਪਿਛਲੇ ਗਿਲੇ ਛਿਕਵੇਂ ਖ਼ਤਮ ਕਰਨ ਮਗਰੋਂ ਉਹ ਅੱਜ ‘ਆਪ’ ’ਚ ਸ਼ਾਮਲ ਹੋ ਗਏ ਹਨ। 8 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਮਗਰੋਂ ਪੰਜਾਬ ’ਚ ਕੌਮੀ ਲੀਡਰਸ਼ਿਪ ਅਤੇ ਪੰਜਾਬ ਦੀ ਲੀਡਰਸ਼ਿਪ ਵਲੋਂ ਇਸਦਾ ਬਕਾਇਦਾ ਐਲਾਨ ਕਰ ਦਿੱਤਾ ਜਾਵੇਗਾ। ਸੁਖਰਾਜ ਨੇ ਦੱਸਿਆ ਕਿ ਕੇਜਰੀਵਾਲ ਅਤੇ ਮੁਨੀਸ਼ ਸਿਸੋਦੀਆਂ ਦੀ ਪ੍ਰੇਰਣਾ ਸਦਕਾ ਉਨ੍ਹਾਂ ਦੀ ਪਾਰਟੀ ’ਚ ਸ਼ੂਮਲੀਅਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ‘ਆਪ’ ਵਲੋਂ ਫ਼ਿਰੋਜ਼ਪੁਰ ਸੀਟ ਨਾ ਮਿਲਣ ਕਰਕੇ ਸੁਖਰਾਜ ਸਿੰਘ ਗੋਰਾ ਨੇ 25 ਅਪ੍ਰੈਲ 2019 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਾਂ ਫ਼ਿਰੋਜ਼ਸਾਹ ਵਿਖੇ ਸ਼ਾਮਲ ਹੋਏ ਸਨ। 


rajwinder kaur

Content Editor

Related News