ਸੀ. ਬੀ. ਆਈ ਮੁਖੀ ਵਰਮਾ ਨੂੰ ਹਟਾਉਣਾ ਮੋਦੀ ਦੀ ਤਾਨਾਸ਼ਾਹੀ : ਖਹਿਰਾ

01/11/2019 11:13:20 PM

ਚੰਡੀਗੜ੍ਹ,(ਰਮਨਜੀਤ)—ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਐੱਮ.ਐੱਲ.ਏ. ਸੁਖਪਾਲ ਸਿੰਘ ਖਹਿਰਾ ਨੇ ਸੁਪਰੀਮ ਕੋਰਟ ਵਲੋਂ ਮੁੜ ਬਹਾਲ ਕੀਤੇ ਗਏ ਸੀ.ਬੀ.ਆਈ. ਮੁਖੀ ਅਲੋਕ ਵਰਮਾ ਨੂੰ 24 ਘੰਟਿਆਂ ਵਿਚ ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਗੈਰ-ਸੰਵਿਧਾਨਕ ਅਤੇ ਤਾਨਾਸ਼ਾਹੀ ਕਦਮ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਅੱਜ ਇਥੇ ਇਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਚੀ ਸਮਝੀ ਚਾਲ ਹੇਠ ਵਰਮਾ ਨੂੰ ਹਟਾਇਆ ਹੈ, ਜੋ ਕਿ ਇਕ ਤਾਨਾਸ਼ਾਹੀ ਅਤੇ ਮੰਦਭਾਗਾ ਕਦਮ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਰਾਫੇਲ ਡੀਲ ਵਰਗੀਆਂ ਸ਼ੱਕੀ ਡੀਲਾਂ ਵਿਚ ਹੋਣ ਵਾਲੇ ਖੁਲਾਸੇ ਤੋਂ ਡਰਦੇ ਹੋਏ ਪ੍ਰਧਾਨ ਮੰਤਰੀ ਸੀ.ਬੀ.ਆਈ. ਉੱਪਰ ਪਕੜ ਬਣਾਈ ਰੱਖਣ ਲਈ ਪੂਰੀ ਵਾਹ ਲਾ ਰਹੇ ਸਨ।