ਸੁਖਬੀਰ ਵਲੋਂ ਜਥੇਬੰਦਕ ਚੋਣਾਂ ਲਈ ਭੂੰਦੜ ਮੁੱਖ ਚੋਣ ਅਧਿਕਾਰੀ ਨਿਯੁਕਤ

07/24/2019 10:42:13 PM

ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿਲਾ ਵਾਰ ਆਬਜ਼ਰਵਰ ਤੇ ਸਹਾਇਕ ਆਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਆਬਜ਼ਰਵਰ ਅਤੇ ਸਹਾਇਕ ਆਬਜ਼ਰਵਰ ਪਾਰਟੀ ਦੀ ਚੱਲ ਰਹੀ ਭਰਤੀ ਨੂੰ ਸਹੀ ਤਰੀਕੇ ਨਾਲ ਕਰਵਾਉਣਗੇ ਅਤੇ ਜ਼ਿਲਾ ਵਾਰ ਮੀਟਿੰਗਾਂ ਕਰਕੇ ਸਰਕਲ ਡੈਲੀਗੇਟ, ਜ਼ਿਲਾ ਡੈਲੀਗੇਟ ਅਤੇ ਸਟੇਟ ਡੈਲੀਗੇਟਾਂ ਦੀਆਂ ਲਿਸਟਾਂ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣਗੇ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਭੂੰਦੜ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਮੁੱਖ ਚੋਣ ਅਧਿਕਾਰੀ ਹੋਣਗੇ ਅਤੇ ਜਗਮੀਤ ਸਿੰਘ ਬਰਾੜ ਅਤੇ ਜਸਟਿਸ (ਰਿਟਾ.) ਨਿਰਮਲ ਸਿੰਘ ਕੋਆਰਡੀਨੇਟਰ ਹੋਣਗੇ। ਭਰਤੀ ਕਰਨ ਦੀ ਆਖਰੀ ਮਿਤੀ 30 ਅਗਸਤ ਮਿੱਥੀ ਗਈ ਹੈ।

ਜਿਨ੍ਹਾਂ ਸੀਨੀਅਰ ਆਗੂਆਂ ਨੂੰ ਜ਼ਿਲਾ ਵਾਰ ਆਬਜ਼ਰਵਰ ਅਤੇ ਸਹਾਇਕ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ 'ਚ ਨਿਰਮਲ ਸਿੰਘ ਕਾਹਲੋਂ ਆਬਜ਼ਰਵਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸਹਾਇਕ ਆਬਜ਼ਰਵਰ ਜ਼ਿਲਾ ਕਪੁਰਥਲਾ, ਜਥੇਦਾਰ ਤੋਤਾ ਸਿੰਘ ਆਬਜ਼ਰਵਰ ਅਤੇ ਸੰਤ ਬਲਬੀਰ ਸਿੰਘ ਘੁੰਨਸ ਸਹਾਇਕ ਆਬਜ਼ਰਵਰ ਜ਼ਿਲਾ ਫਿਰੋਜ਼ਪੁਰ, ਜਨਮੇਜਾ ਸਿੰਘ ਸੇਖੋਂ ਆਬਜ਼ਰਵਰ ਅਤੇ ਸਤਿੰਦਰਜੀਤ ਸਿੰਘ ਮੰਟਾ ਸਹਾਇਕ ਆਬਜ਼ਰਵਰ ਜ਼ਿਲਾ ਫਾਜ਼ਿਲਕਾ, ਮਹੇਸ਼ਇੰਦਰ ਸਿੰਘ ਗਰੇਵਾਲ ਆਬਜ਼ਰਵਰ ਅਤੇ ਮਹਿੰਦਰ ਕੌਰ ਜੋਸ਼ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਆਬਜ਼ਰਵਰ ਜ਼ਿਲਾ ਜਲੰਧਰ, ਡਾ. ਦਲਜੀਤ ਸਿੰਘ ਚੀਮਾ ਆਬਜ਼ਰਵਰ ਅਤੇ ਪ੍ਰਕਾਸ਼ ਚੰਦ ਗਰਗ ਸਹਾਇਕ ਆਬਜ਼ਰਵਰ ਲੁਧਿਆਣਾ ਸ਼ਹਿਰੀ, ਚਰਨਜੀਤ ਸਿੰਘ ਅਟਵਾਲ ਆਬਜ਼ਰਵਰ ਅਤੇ ਚਰਨਜੀਤ ਸਿੰਘ ਬਰਾੜ ਸਹਾਇਕ ਆਬਜ਼ਰਵਰ ਜ਼ਿਲਾ ਮੋਹਾਲੀ, ਜਗੀਰ ਕੌਰ ਆਬਜ਼ਰਵਰ ਅਤੇ ਵਿਰਸਾ ਸਿੰਘ ਵਲਟੋਹਾ ਸਹਾਇਕ ਆਬਜ਼ਰਵਰ ਜ਼ਿਲਾ ਅੰਮ੍ਰਿਤਸਰ ਦਿਹਾਤੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਬਜ਼ਰਵਰ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਹਾਇਕ ਆਬਜ਼ਰਵਰ ਜ਼ਿਲਾ ਮੋਗਾ, ਬਿਕਰਮ ਸਿੰਘ ਮਜੀਠੀਆ ਆਬਜ਼ਰਵਰ ਅਤੇ ਹਰਮੀਤ ਸਿੰਘ ਸੰਧੂ ਸਹਾਇਕ ਆਬਜ਼ਰਵਰ ਜ਼ਿਲਾ ਗੁਰਦਾਸਪੁਰ, ਹਰੀ ਸਿੰਘ ਜ਼ੀਰਾ ਆਬਜ਼ਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਆਬਜ਼ਰਵਰ ਪੁਲਸ ਜ਼ਿਲਾ ਜਗਰਾਓਂ, ਸੋਹਣ ਸਿੰਘ ਠੰਡਲ ਆਬਜ਼ਰਵਰ ਅਤੇ ਗਗਨਜੀਤ ਸਿੰਘ ਬਰਨਾਲਾ ਸਹਾਇਕ ਆਬਜ਼ਰਵਰ ਪੁਲਸ ਜ਼ਿਲਾ ਖੰਨਾ, ਸੁਰਜੀਤ ਸਿੰਘ ਰੱਖੜਾ ਆਬਜ਼ਰਵਰ ਅਤੇ ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਆਬਜ਼ਰਵਰ ਜ਼ਿਲਾ ਫਤਿਹਗÎੜ੍ਹ ਸਾਹਿਬ, ਸਿਕੰਦਰ ਸਿੰਘ ਮਲੂਕਾ ਆਬਜ਼ਰਵਰ ਅਤੇ ਦਰਸ਼ਨ ਸਿੰਘ ਕੋਟਫੱਤਾ ਸਹਾਇਕ ਆਬਜ਼ਰਵਰ ਜ਼ਿਲਾ ਸੰਗਰੂਰ, ਸ਼ਰਨਜੀਤ ਸਿੰਘ ਢਿੱਲੋਂ ਆਬਜ਼ਰਵਰ ਅਤੇ ਪਵਨ ਕੁਮਾਰ ਟੀਨੂੰ ਸਹਾਇਕ ਆਬਜ਼ਰਵਰ ਜ਼ਿਲਾ ਹੁਸ਼ਿਆਰਪੁਰ, ਪਰਮਿੰਦਰ ਸਿੰਘ ਢੀਂਡਸਾ ਆਬਜ਼ਰਵਰ ਅਤੇ ਮਨਪ੍ਰੀਤ ਸਿੰਘ ਇਯਾਲੀ ਸਹਾਇਕ ਆਬਜ਼ਰਵਰ ਜ਼ਿਲਾ ਪਟਿਆਲਾ, ਬਲਦੇਵ ਸਿੰਘ ਮਾਨ ਆਬਜ਼ਰਵਰ ਅਤੇ ਸਰੂਪ ਚੰਦ ਸਿੰਗਲਾ ਸਹਾਇਕ ਆਬਜ਼ਰਵਰ ਜ਼ਿਲਾ ਮਾਨਸਾ, ਗੁਲਜ਼ਾਰ ਸਿੰਘ ਰਾਣੀਕੇ ਆਬਜ਼ਰਵਰ ਅਤੇ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਆਬਜ਼ਰਵਰ ਜ਼ਿਲਾ ਫਰੀਦਕੋਟ, ਹੀਰਾ ਸਿੰਘ ਗਾਬੜੀਆ ਆਬਜ਼ਰਵਰ ਅਤੇ ਰਣਜੀਤ ਸਿੰਘ ਗਿੱਲ ਸਹਾਇਕ ਆਬਜ਼ਰਵਰ ਜ਼ਿਲਾ ਰੋਪੜ, ਮਨਤਾਰ ਸਿੰਘ ਬਰਾੜ ਆਬਜ਼ਰਵਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਹਾਇਕ ਆਬਜ਼ਰਵਰ ਜ਼ਿਲਾ ਬਠਿੰਡਾ, ਵੀਰ ਸਿੰਘ ਲੋਪੋਕੇ ਆਬਜ਼ਰਵਰ ਜ਼ਿਲਾ ਅੰਮ੍ਰਿਤਸਰ ਸ਼ਹਿਰੀ, ਜੀਤਮਹਿੰਦਰ ਸਿੰਘ ਸਿੱਧੂ ਆਬਜ਼ਰਵਰ ਅਤੇ ਵਰਦੇਵ ਸਿੰਘ ਮਾਨ ਸਹਾਇਕ ਆਬਜ਼ਰਵਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਲਖਬੀਰ ਸਿੰਘ ਲੋਧੀਨੰਗਲ ਆਬਜ਼ਰਵਰ ਅਤੇ ਸੁਰਿੰਦਰ ਸਿੰਘ ਠੇਕੇਦਾਰ ਸਹਾਇਕ ਆਬਜ਼ਰਵਰ ਜ਼ਿਲਾ ਤਰਨਤਾਰਨ, ਸੰਤਾ ਸਿੰਘ ਉਮੈਦਪੁਰ ਆਬਜ਼ਰਵਰ ਅਤੇ ਐੱਸ. ਆਰ. ਕਲੇਰ ਸਹਾਇਕ ਆਬਜ਼ਰਵਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਇਕਬਾਲ ਸਿੰਘ ਝੂੰਦਾ ਆਬਜ਼ਰਵਰ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਆਬਜ਼ਰਵਰ ਜ਼ਿਲਾ ਬਰਨਾਲਾ ਦੇ ਨਾਮ ਸ਼ਾਮਲ ਹਨ।


Related News