ਰੁਝੇਵਿਆਂ ਵਿੱਚੋਂ ਸਮੇਂ ਮਿਲਦੇ ਹੀ ਸ਼ੋਂਕ ਪੂਰਾ ਕਰੀਦਾ: ਸੁਖਬੀਰ ਬਾਦਲ

10/17/2019 11:49:45 PM

ਬੁਢਲਾਡਾ/ਮਾਨਸਾ,(ਮਨਜੀਤ/ਮਿੱਤਲ)- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੁੱਤਰ ਅਨੰਤਵੀਰ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ ਤੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਬੇਰੁਜਗਾਰਾਂ ਨੂੰ ਪਹਿਲ ਦੇ ਅਧਾਰ ਤੇ ਰਜਿਗਾਰ ਦੇਣ ਦੇ ਯਤਨ ਕੀਤੇ ਜਾਣਗੇ। ਇਸ ਤਰ੍ਹਾਂ ਦੇ ਮੌਕੇ ਹਰ ਇੱਕ ਵਿਅਕਤੀ ਤੇ ਆਉਣੇ ਚਾਹੀਦੇ ਹਨ। ਜਿਸ ਵਿੱਚ ਪਰਿਵਾਰ ਦੇ ਵਿਅਕਤੀ ਦੇ ਜਨਮ ਦਿਨ ਮੌਕੇ ਲੋਕਾਂ ਨਾਲ ਮਿਲ ਕੇ ਵੱਡੀ ਖੁਸ਼ੀ ਮਨਾਈ ਜਾਵੇ ਕਿਉਂਕਿ ਲੋਕ ਹੀ ਕਿਸੇ ਵਿਅਕਤੀ ਦੀ ਸਫਲਤਾ, ਖੁਸ਼ੀ ਦਾ ਖਜਾਨਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦਾ ਰਿਣੀ ਰਹੇਗਾ। ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਹੱਥਾਂ ਦੀਆਂ ਪਲਕਾਂ ਤੇ ਬਿਠਾ ਕੇ ਮਾਣ ਸਤਿਕਾਰ ਤੇ ਉੱਚੇ ਰੁਤਬੇ ਬਖਸੇ ਹਨ। ਇਸ ਮੌਕੇ ਉਨ੍ਹਾਂ ਦੇ ਪੁੱਤਰ ਨੇ ਅਨੰਤਵੀਰ ਸਿੰਘ ਗੁਰੂ ਘਰ ਨਤਮਸਤਕ ਹੋ ਕੇ ਲੰਗਰ ਦੀ ਸੇਵਾ ਕੀਤੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫੇਰੀ ਦੌਰਾਨ ਖੁੱਲ੍ਹੀ ਜੀਪ ਚਲਾਉਂਦੇ ਸਮੇਂ ਜੱਗ ਬਾਣੀ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਦ ਡਰਾਇਵਿੰਗ ਕਰਨ ਦਾ ਸ਼ੋਂਕ ਹੈ। ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਮਿਲਦੇ ਹੀ ਆਪਣਾ ਸ਼ੋਂਕ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹੀ ਸ਼ੋਂਕ ਉਨ੍ਹਾਂ ਦੇ ਪੁੱਤਰ ਅਨੰਤਵੀਰ ਦੇ ਸੁਭਾਅ ਵਿੱਚ ਵੀ ਸ਼ਾਮਿਲ ਹੈ। ਇਸ ਮੌਕੇ ਜਨਮ ਦਿਨ ਦੀ ਐੱਸ.ਪੀ ਹਰਮੀਕ ਸਿੰਘ ਦਿਓਲ, ਹੈਪੀ ਮਾਨ, ਅਨਮੋਪ੍ਰੀਤ ਸਿੰਘ, ਅਵਤਾਰ ਸਿੰਘ ਰਾੜਾ, ਸਾਬਕਾ ਸਰਪੰਚ ਸੁਖਬੀਰ ਕੌਰ ਸਿੱਧੂ, ਜਗਸੀਰ ਸਿੰਘ ਅੱਕਾਂਵਾਲੀ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਹਰਵਿੰਦਰ ਸਿੰਘ ਧਲੇਵਾਂ, ਦਵਿੰਦਰ ਸਿੰਘ ਚੱਕ ਅਲੀਸ਼ੇਰ ਨੇ ਵੀ ਮੁਬਾਰਕਬਾਦ ਦਿੱਤੀ।

Bharat Thapa

This news is Content Editor Bharat Thapa