ਸੁਖਬੀਰ ਬਾਦਲ ਦੇ ਯਤਨਾਂ ਸਦਕਾ ਪੀ.ਜੀ.ਆਈ. ਬਣਨ ਦਾ ਸੁਪਨਾ ਪੂਰਾ ਹੋਣ ਲੱਗਾ:ਬਰਾੜ,ਜੀਰਾ,ਜਿੰਦੂ, ਨੋਨੀ ਮਾਨ

09/26/2020 5:46:38 PM

ਫਿਰੋਜ਼ਪੁਰ (ਹਰਚਰਨ.ਮ ਬਿੱਟੂ): ਲੋਕ ਸਭਾ ਦੇ ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੇ ਯਤਨਾਂ ਸਦਕਾ ਫਿਰੋਜ਼ਪੁਰ ਵਿਚ ਚੰਗੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਸਜੋਇਆ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਚਿਰਾਂ ਤੋਂ ਲਟਕਦੀਆਂ ਪੀ.ਜੀ.ਆਈ. ਸੈਟੇਲਾਈਟ ਬਣਨ ਦੀ ਮੰਗ ਪੂਰੀ ਹੋਣ ਜਾ ਰਹੀ ਹੈ,ਜਿਸ ਤਹਿਤ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਵਲੋ 9 ਅਕਤੂਬਰ ਨੂੰ ਬਿਲਡਿੰਗ ਅਤੇ ਬੌਡਰੀ ਵਾਲ ਦੇ ਟੈਂਡਰ ਖੋਲ੍ਹੇ ਜਾ ਰਹੇ ਹਨ,ਜਿਸ ਦਾ ਕੰਮ ਜਲਦ ਸ਼ੁਰੂ ਹੋ ਕੇ ਦੋ ਤੋਂ ਢਾਈ ਸਾਲ 'ਚ ਮੁਕੰਮਲ ਹੋਣ ਦੇ ਆਸ ਪ੍ਰਗਟਾਈ ਜਾ ਰਹੀ ਹੈ।

ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਪਾਰਟੀ ਦੇ ਬੁਲਾਰੇ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ,ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਅਤੇ ਵਰਦੇਵ ਸਿੰਘ ਨੋਨੀ ਮਾਨ ਮੁੱਖ ਸੇਵਾਦਾਰ ਹਲਕਾ ਗੁਰੂਹਰਸਹਾਏ ਨੇ ਕਿਹਾ ਕਿ ਜਦ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਦੇ ਫਿਰੋਜ਼ਪੁਰ ਤੋ ਸਾਂਸਦ ਬਣੇ ਹਨ ਤਾਂ ਉਨ੍ਹਾਂ ਨੇ ਪੀ.ਜੀ.ਆਈ ਸੈਟੇਲਾਈਟ ਬਣਾਉਣ ਵਰਗੇ ਪ੍ਰਾਜੈਕਟਾਂ ਨੂੰ ਹਮੇਸ਼ਾ ਕੇਂਦਰ ਸਰਕਾਰ ਕੋਲੋ ਪਾਸ ਕਰਵਾਉਣ ਨੂੰ ਤਰਜੀਹ ਦਿੱਤੀ ਸੀ ਜਿਸ ਦਾ ਨੀਂਹ ਪੱਥਰ ਵੀ ਵਿਸਾਖੀ ਤੇ ਰੱਖਿਆ ਜਾਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਨਾਲ ਇਹ ਪ੍ਰਾਜੈਕਟ ਪਾਸ ਹੋ ਕੇ ਕੰਮ ਸ਼ੁਰੂ ਹੋਣ ਦਾ ਸਰਕਾਰੀ ਟੈਂਡਰ ਖੁੱਲ੍ਹਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਉਨ੍ਹਾਂ ਨੇ ਵੱਡੇ ਸੜਕੀ ਪ੍ਰਾਜੈਕਟ ਵੀ ਮਨਜੂਰ ਕਰਵਾਏ ਹਨ ਜਿਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ ਜਿਸ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅਤੇ ਸ਼ਹਿਰਾਂ ਦੀ ਨੁਹਾਰ ਬਦਲ ਜਾਵੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਪੀ.ਜੀ.ਆਈ. ਸੈਟੇਲਾਈਟ ਬਣਨ ਦੇ ਨਾਲ ਇਕੱਲੇ ਫਿਰੋਜ਼ਪੁਰ ਨਹੀ ਬਲਕਿ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਦਾ ਵੱਡਾ ਲਾਭ ਮਿਲੇਗਾ।

Shyna

This news is Content Editor Shyna