ਸੁਖਬੀਰ ਬਾਦਲ ਦੀ ਅਗਵਾਈ ''ਚ ਇਸਤਰੀ ਅਕਾਲੀ ਵਿੰਗ ਦੀ ਹੋਈ ਬੈਠਕ

07/18/2018 8:17:26 PM

ਚੰਡੀਗੜ੍ਹ— ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਇਸਤਰੀ ਅਕਾਲੀ ਵਿੰੰਗ ਦੀ ਬੁੱਧਵਾਰ ਨੂੰ ਬੈਠਕ ਹੋਈ, ਜਿਸ ਦੀ ਅਗਵਾਈ ਬੀਬੀ ਜਗੀਰ ਕੌਰ ਨੇ ਕੀਤੀ। ਇਸ ਦੌਰਾਨ ਇਸਤਰੀ ਅਕਾਲੀ ਦਲ ਵਿੰਗ ਨੂੰ ਕਈ ਹਿਦਾਇਤਾਂ ਸੁਖਬੀਰ ਬਾਦਲ ਵਲੋਂ ਦਿੱਤੀਆਂ ਗਈਆਂ, ਜਿਸ 'ਚ ਪੰਜਾਬ 'ਚ ਲਗਾਤਾਰ ਵੱਧ ਰਹੇ ਨਸ਼ੇ ਅਤੇ ਡੋਮੈਸਟਿਕ ਵਾਇਲੈਂਸ ਦੇ ਮਾਮਲਿਆਂ ਨੂੰ ਲੈ ਕੇ ਕਮੇਟੀਆਂ ਬਣਾਉਣ ਲਈ ਕਿਹਾ ਗਿਆ ਕਿਉਂਕਿ ਮਹਿਲਾਵਾਂ ਸਮਾਜ ਦੀ ਭਲਾਈ 'ਚ ਅਹਿਮ ਯੋਗਦਾਨ ਦਿੰਦੀਆਂ ਹਨ।  ਇਸਤਰੀ ਅਕਾਲੀ ਵਿੰਗ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਬੈਠਕ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੱਜ ਦੀ ਇਸ ਬੈਠਕ 'ਚ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦੇ ਬਾਰੇ 'ਚ ਚਰਚਾ ਕੀਤੀ ਗਈ ਕਿਉਂਕਿ ਸਮਾਜ ਦੇ ਪ੍ਰਤੀ ਤੇ ਸਿਆਸਤ ਦੇ ਪ੍ਰਤੀ ਮਹਿਲਾਵਾਂ ਦਾ ਲਗਾਤਾਰ ਰੁਝਾਨ ਵੱਧ ਰਿਹਾ ਹੈ। ਜੇਕਰ ਗੱਲ ਕਰੀਏ ਅਕਾਲੀ ਦਲ ਦੀ ਤਾਂ ਇਸਤਰੀ ਅਕਾਲੀ ਦਲ ਦੀਆਂ ਮਹਿਲਾਵਾਂ ਸਮਾਜ ਭਲਾਈ ਦੇ ਕੰਮ ਵੀ ਕਰ ਰਹੀਆਂ ਹਨ। ਇਸ ਲਈ ਅੱਜ ਕਈ ਵਿਚਾਰ ਉਨ੍ਹਾਂ ਵਲੋਂ ਰੱਖੇ ਗਏ ਹਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਵੀ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੰਨਿਆ ਕਿ ਮਹਿਲਾਵਾਂ ਤਾਕਤਵਰ ਹੁੰਦੀਆਂ ਹਨ ਅਤੇ ਪੰਜਾਬ ਦੇ ਜੋ ਹਾਲਾਤ ਇਸ ਸਮੇਂ ਚੱਲ ਰਹੇ ਹਨ ਉਸ 'ਚ ਜਿੰਨਾ ਪੁਰਸ਼ਾਂ ਦਾ ਯੋਗਦਾਨ ਜ਼ਰੂਰੀ ਹੈ, ਉਨ੍ਹਾਂ ਹੀ ਮਹਿਲਾਵਾਂ ਦਾ ਯੋਗਦਾਨ ਵੀ ਜ਼ਰੂਰੀ ਹੈ। ਇਸ ਲਈ ਇਹ ਹਿਦਾਇਤਾਂ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀਆਂ ਗਈਆਂ ਹਨ ਕਿ ਜਿਸ ਪ੍ਰਕਾਰ ਪੰਜਾਬ 'ਚ ਨਸ਼ਾ ਵੱਧ ਰਿਹਾ ਹੈ ਅਤੇ ਤਲਾਕ ਦੇ ਮਾਮਲਿਆਂ ਸਮੇਤ  ਡੋਮੈਸਟਿਕ ਵਾਇਲੈਂਸ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿਨ੍ਹਾਂ ਦੇ ਲਈ ਹਰ ਜ਼ਿਲੇ 'ਚ 51 ਮੈਂਬਰ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ।
ਜਿਸ 'ਚ ਹਰ ਪਿੰਡ, ਹਰ ਜ਼ਿਲੇ ਦੀਆਂ ਮਹਿਲਾਵਾਂ ਨੂੰ ਇੱਕਠਾ ਕਰ ਕੇ ਲੈ ਕੇ ਆਉਣ ਦੀ ਗੱਲ ਕਹੀ ਹੈ ਕਿਉਂਕਿ ਮਹਿਲਾਵਾਂ ਪਰਿਵਾਰ ਨੂੰ ਜੋੜਦੀਆਂ ਹਨ ਅਤੇ ਜੇਕਰ ਪਰਿਵਾਰ ਜੁੜਦਾ ਹੈ ਤਾਂ ਸਮਾਜ ਵੀ ਜੁੜਦਾ ਹੈ। ਇਸ ਲਈ ਇਹ ਟੀਮਾਂ ਬਣਾਈਆਂ ਜਾਣਗੀਆਂ, ਜਿਸ ਦੀ ਅਗਵਾਈ 'ਚ ਪਿੰਡ-ਪਿੰਡ ਜਾ ਕੇ ਕਾਊਂਸਲਿੰਗ ਕੀਤੀ ਜਾਵੇਗੀ ਅਤੇ ਜਿਸ ਤਰ੍ਹਾਂ ਨਾਲ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗੁਆ ਰਹੇ ਹਨ, ਉਨ੍ਹਾਂ ਦੇ ਮਾਤਾ ਪਿਤਾ ਨੂੰ ਸਮਝਾਇਆ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਜੇਕਰ ਉਨ੍ਹਾਂ ਦਾ ਬੱਚਾ ਨਸ਼ੇ ਦੀ ਲਪੇਟ 'ਚ ਹੈ ਤਾਂ ਉਨ੍ਹਾਂ ਨੂੰ ਇਸ ਦਲਦਲ ਤੋਂ ਕੱਢਿਆ ਜਾ ਸਕਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਸੱਚ ਬੋਲਣ ਦੀ ਲੋੜ ਹੈ।