ਸੁਖਬੀਰ ਬਾਦਲ ਦਾ ਕਾਂਗਰਸੀਆਂ ਨੇ ਕਾਲੀਆਂ ਝੰਡੀਆਂ ਤੇ ਪੋਸਟਰ ਲੈ ਕੇ ਕੀਤਾ ਵਿਰੋਧ, ਪੁਲਸ ਨੂੰ ਪਈਆਂ ਭਾਜੜਾਂ

10/04/2021 6:38:06 PM

ਲੁਧਿਆਣਾ (ਮੁਕੇਸ਼) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਂਗਰਸੀਆਂ ਵਲੋਂ ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਵਿਖੇ ਪਹੁੰਚਣ ’ਤੇ ਕਾਲੀ ਝੰਡੀਆਂ ਅਤੇ ਹੱਥਾਂ ’ਚ ਪੋਸਟਰ ਬੈਨਰ ਲੈ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਵਿਰੋਧ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਕਾਂਗਰਸੀਆਂ ਵਲੋਂ ਨਾਅਰੇਬਾਜ਼ੀ ਆਦਿ ਕਰਨ ’ਤੇ ਮਾਹੌਲ ਕਾਫ਼ੀ ਗਰਮਾ ਗਿਆ। ਮੌਕੇ ’ਤੇ ਪੁਲਸ ਦੇ ਉੱਚ ਅਧਿਕਾਰੀ ਭਾਰੀ ਪੁਲਸ ਫੋਰਸ ਦੇ ਨਾਲ ਪਹੁੰਚ ਗਏ ਅਤੇ ਸਥਿਤੀ ਨੂੰ ਕੰਟ੍ਰੋਲ ਕੀਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ : 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ

PunjabKesari

ਜਾਣਕਾਰੀ ਮੁਤਾਬਕ ਸ੍ਰੀ ਰਾਮ ਦਰਬਾਰ ਮੰਦਰ ਮਗਰੋਂ ਬਾਦਲ ਦੇ ਕਾਫਲੇ ਨੇ ਫੋਕਲ ਪੁਆਇੰਟ ਰਾਜੀਵ ਗਾਂਧੀ ਕਾਲੋਨੀ, ਸ੍ਰੀ ਵਿਸ਼ਵਨਾਥ ਮੰਦਰ ਚੌਂਕ, ਗੁਰਦੁਆਰਾ ਪ੍ਰਧਾਨ ਦੇ ਘਰ ਜਾਣਾ ਸੀ। ਜਿਵੇਂ ਪੁਲਸ ਨੂੰ ਵਿਸ਼ਵਨਾਥ ਮੰਦਿਰ ਰੋਡ ’ਤੇ ਕਾਂਗਰਸੀਆਂ ਵਲੋਂ ਕਾਲੀ ਝੰਡੀਆਂ ਬੈਨਰ ਪੋਸਟਰ ਲਈ ਵਿਰੋਧ ਬਾਬਤ ਪਤਾ ਲੱਗਿਆ ਤਾਂ ਉਨ੍ਹਾਂ ਰੂਟ ਬਦਲ ਦਿੱਤਾ ਅਤੇ ਦੂਸਰੇ ਰਸਤੇ ਰਾਹੀਂ ਪ੍ਰੋਗਰਾਮ ’ਚ ਪਹੁੰਚੇ, ਜਿਸ ਵਜੋਂ ਹੋਰ ਪ੍ਰੋਗਰਾਮ ਵੀ ਲੇਟ ਹੋ ਗਏ।ਪ੍ਰਦਰਸ਼ਨਕਾਰੀਆਂ ਦੇ ਪ੍ਰੋਗਰਾਮ ਵਾਲੀ ਥਾਂ ਨੇੜੇ ਹੋਣ ਵਜੋਂ ਮਾਹੌਲ ਗਰਮਾ ਗਿਆ ਪਰ ਪੁਲਸ ਦੇ ਸੀਨੀਅਰ ਅਫ਼ਫਸਰਾਂ ਨੇ ਮਾਹੌਲ ਸ਼ਾਂਤ ਕਰਕੇ ਟਕਰਾਵ ਹੋਣ ਤੋਂ ਬਚਾ ਲਿਆ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

PunjabKesari

ਵਾਰਡ. ਨ. 23 ਦੇ ਕੌਂਸਲਰ ਸੰਦੀਪ ਕੁਮਾਰੀ ਪਤੀ ਗੌਰਵ ਭੱਟੀ, ਧਰਮਵੀਰ ਗੋਇਲ, ਰਾਜਕੁਮਾਰ ਗੁਪਤਾ ਬਾਬੂ ਰਾਮ, ਆਸ਼ੂ ਮੇਹਨ, ਨਕਲੀ ਰਾਮ, ਕਰਿਸ਼ਮਾ ਰਾਣੀ ਗੁਰਦੀਪ ਕੌਰ, ਗੀਤਾ ਦੇਵੀ, ਸੁਮਨ ਰਾਣੀ, ਵਿਪਨ ਗਰਗ ਨੇ ਕਿਹਾ ਕਿ ਬਾਦਲਾਂ ਦੇ ਰਾਜ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਗੋਲੀ ਚਲੀ। ਇਨ੍ਹਾਂ ਨੇ ਰੇਤ ਮਾਫੀਆ ਬੜਾਵਾ ਦਿੱਤਾ, ਟਰਾਂਸਪੋਰਟ ਮਾਫੀਆ ਤਹਿਤ ਇਨ੍ਹਾਂ ਆਪਣੀਆਂ 700 ਬੱਸਾਂ ਪਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ, ਭਾਜਪਾ ਦੇ ਨਾਲ ਮਿਲ ਕੇ ਕਿਸਾਨਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾਏ। ਜਦੋਂ ਪੰਜਾਬ ਦੀ ਜਵਾਨੀ ਨਸ਼ਿਆਂ ’ਚ ਬਰਬਾਦ ਹੋ ਰਹੀ ਸੀ ਕਿਥੇ ਸੁੱਤੇ ਪਏ ਸੀ ਬਾਦਲ ਸਾਹਿਬ?

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

PunjabKesari

ਹੁਣ ਪਿੰਡਾਂ ’ਚ ਅਕਾਲੀਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਤਾਂ ਬਾਦਲਾਂ ਨੂੰ ਸ਼ਹਿਰੀਆਂ ਦੀ ਯਾਦ ਆ ਗਈ। ਸ਼ਹਿਰੀ ਜਨਤਾ ਬਹੁਤ ਸਿਆਣੀ ਹੈ, ਜੋ ਲਾਰੇ ਗੱਪਾਂ ਮਾਰਨ ਵਾਲੇ ਬਾਦਲਾਂ ਨੂੰ ਮੂੰਹ ਨਹੀਂ ਲਗਾਉਂਗੀ। ਇਸ ਮੌਕੇ ਪਹੁੰਚੇ ਜੇ.ਸੀ.ਪੀ.ਹੈਡ ਕੁਆਟਰ ਜੇ ਏਲਿਨਚੇਲਿਅਨ, ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ, ਕਈ ਏ.ਸੀ.ਪੀ., ਥਾਣਿਆਂ ਦੀ ਪੁਲਸ ਨੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਓਥੋਂ ਹੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ, ਜਿਸ ਵਜੋਂ ਕਾਂਗਰਸੀਆਂ ਤੇ ਅਕਾਲੀ ਵਰਕਰਾਂ ਆਦਿ ਵਿਚਾਲੇ ਟਕਰਾਵ ਹੋਣ ਤੋਂ ਟਲ ਗਿਆ।

ਪੜ੍ਹੋ ਇਹ ਵੀ ਖ਼ਬਰ - ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਦਾ ਹੋਇਆ ਦਿਹਾਂਤ (ਵੀਡੀਓ)


rajwinder kaur

Content Editor

Related News