ਆਰਥਿਕ ਤੰਗੀ ਤੇ ਕਰਜ਼ੇ ''ਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ

05/24/2020 3:07:19 PM

ਸ਼ੇਰਪੁਰ/ਸੰਗਰੂਰ (ਸਿੰਗਲਾ): ਪੰਜਾਬ ਅੰਦਰ ਆਰਥਿਕ ਤੰਗੀ ਅਤੇ ਕਰਜ਼ੇ 'ਚ ਡੁੱਬੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦਾ ਕਹਿਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਬਲਾਕ ਸ਼ੇਰਪੁਰ ਦੇ ਪਿੰਡ ਰੂਡਗੜ੍ਹ ਵਿਖੇ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ ਵਲੋਂ ਖੁਦਕੁਸ਼ੀ ਕਰ ਲੈਣ ਦੇ ਦੁਖਦਾਈ ਸਮਾਚਾਰ ਮਿਲੇ ਹਨ। ਪ੍ਰਪਤ ਜਾਣਕਾਰੀ  ਅਨੁਸਾਰ  ਰਾਜਪਾਲ ਸਿੰਘ 52 ਪੁੱਤਰ ਪਿਆਰਾ ਸਿੰਘ ਜੋ ਆਰਥਿਕ ਤੰਗੀ ਅਤੇ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਨੇ ਕੋਈ ਜਹਿਰੀਲੀ ਕੀਟਨਾਸ਼ਕ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਸੰਦੀਪ ਸਿੰਘ ਵਾਸੀ ਰੂੜਗੜ੍ਹ ਨੇ ਦੱਸਿਆ ਮੇਰੇ ਪਿਤਾ ਢਾਈ ਏਕੜ ਜ਼ਮੀਨ 'ਚ ਖੇਤੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਪ੍ਰੰਤੂ ਸਾਡੇ ਪਰਿਵਾਰ ਸਿਰ ਵੱਖ-ਵੱਖ ਬੈਂਕਾਂ ਦਾ ਤਕਰੀਬਨ 18 ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਮੇਰੇ ਪਿਤਾ ਹਰ ਸਮੇਂ ਪਰੇਸ਼ਾਨ ਰਹਿੰਦੇ ਸਨ। ਇਸੇ ਪਰੇਸ਼ਾਨੀ ਦੇ ਆਲਮ 'ਚ ਉਨ੍ਹਾਂ ਕੋਈ ਜਹਿਰੀਲੀ ਚੀਜ਼ ਪੀ ਕੇ ਆਤਮ-ਹੱਤਿਆ ਕਰ ਲਈ।

ਇਸ ਸਬੰਧੀ ਸਦਰ ਥਾਣਾ ਧੂਰੀ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 174  ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਘਰ ਵਾਲੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ। ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ  ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ।


Shyna

Content Editor

Related News