ਵਿਆਹੁਤਾ ਨੇ ਕੀਤੀ ਖੁਦਕੁਸ਼ੀ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ

05/08/2020 3:57:11 PM

ਜਲਾਲਾਬਾਦ (ਜਤਿੰਦਰ,ਨਿਖੰਜ ): ਬੀਤੇ ਦਿਨੀਂ ਜਲਾਲਾਬਾਦ ਦੀ ਅਨੇਜਾ ਕਾਲੋਨੀ ਵਿਖੇ  ਝਗੜੇ ਦੇ ਕਾਰਨ  ਇਕ ਵਿਆਹੁਤਾ ਨੇ ਆਪਣੇ ਪੇਕੇ ਘਰ ਦੇ ਚੁਬਾਰੇ ਤੋਂ ਛਾਂਲਗ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰ ਦੇ ਬਿਆਨਾਂ 'ਤੇ ਉਸ ਦੇ ਸਹੁਰੇ ਪਰਿਵਾਰ ਦੀਆਂ 2 ਔਰਤਾਂ ਸਣੇ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਟੀ ਦੇ ਏ.ਐੱਸ.ਆਈ ਸਚਿਨ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਵਿਆਹੁਤਾ ਔਰਤ ਦੇ ਪਰਿਵਾਰਿਕ ਮੈਂਬਰ ਰਾਕੇਸ਼ ਕੁਮਾਰ ਪੁੱਤਰ ਹਰੀ ਚੰਦ ਵਾਸੀ ਅਨੇਜਾ ਕਾਲੋਨੀ ਨੇ ਦੱਸਿਆ ਕਿ ਮੇਰੀ ਲੜਕੀ ਨਾਜ਼ ਕੋਲੋਂ ਉਸ ਦਾ ਪਤੀ ਸਮੀਰ ਵਰਮਾ ਸਣੇ ਉਸ ਦਾ ਸਹੁਰਾ ਪਰਿਵਾਰ ਦੇ  ਹੋਰ ਮੈਂਬਰ  ਦਾਜ ਦੀ ਮੰਗ ਕਰ ਕੇ ਲੜਾਈ ਝਗੜਾ ਕਰਨ ਤੋਂ ਬਾਅਦ ਘਰੋ ਕੱਢ ਦਿੱਤਾ। ਪੀੜਤ ਨੇ ਕਿਹਾ ਕਿ ਜਦੋਂ ਮੇਰੀ ਲੜਕੀ ਨੇ ਸਹੁਰੇ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਸਾਡੇ ਘਰ ਆਈ ਤਾਂ ਰੋਣ ਲੱਗੀ ਪਈ ਅਤੇ ਉਸ ਨੇ ਸਾਡੇ ਘਰ ਦੇ ਚੁਬਾਰੇ ਤੋਂ ਛਾਲ ਮਾਰ ਦਿੱਤੀ ਅਤੇ ਜਿਸ ਦੀ ਕਾਰਨ ਉਸ ਦੀ  ਮੌਕੇ ਤੇ ਮੌਤ ਹੋ ਗਈ ਹੈ। ਜਿਸ ਦੇ ਆਧਾਰ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਸੁਮੀਰ ਵਰਮਾ,ਸਹੁਰਾ ਸੁਰਿੰਦਰ ਵਰਮਾ, ਸਚਿਨ ਵਰਮਾ, ਪ੍ਰਿਯਾ ਵਰਮਾ ਅਤੇ ਬਿਮਲਾ ਰਾਣੀ  ਵਾਸੀਆਨ ਵਾਰਡ ਨੰਬਰ 9 ਕੁੱਕੜ ਸਟਰੀਟ ਦੇ ਖ਼ਿਲਾਫ਼ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna