ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਵਿਦਿਆਰਥੀ ਦੀ ਮੌਤ

05/24/2022 10:59:19 AM

ਮਮਦੋਟ (ਸ਼ਰਮਾ) : ਹਿੰਦ-ਪਾਕਿ ਸਰਹੱਦ ’ਤੇ ਵੱਸੇ ਪਿੰਡ ਫਾਰੂਵਾਲਾ ਦੇ ਰਹਿਣ ਵਾਲੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਦੀ ਮੋਟਰਸਾਈਕਲ ਨਾਲ ਵਾਪਰੇ ਹਾਦਸੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਸਵੀਰ ਸਿੰਘ (13) ਜੋ ਕਿ ਮਾਤਾ-ਪਿਤਾ ਦਾ ਇੱਕ ਲੜਕਾ ਪੁੱਤਰ ਸੀ ਅਤੇ ਪਿੰਡ ਹਜਾਰਾ ਸਿੰਘ ਵਾਲਾ ਦੇ ਸਕੂਲ ’ਚ ਨੌਵੀ ਜਮਾਤ ਦਾ ਵਿਦਿਆਰਥੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਮੋਟਰਸਾਈਕਲ ’ਤੇ ਪਿੰਡ ਹਜਾਰਾ ਸਿੰਘ ਵਾਲਾ ਦੇ ਸਕੂਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਮ੍ਰਿਤਕ ਦੇ ਪਿਤਾ ਦੇਸਾ ਸਿੰਘ ਵਾਸੀ ਫਾਰੂ ਵਾਲਾ ਨੇ ਦੱਸਿਆਂ ਕਿ ਜਦੋਂ ਉਹ ਆਪਣੇ ਪਿੰਡ ਫਾਰੂਵਾਲਾ ਤੋਂ ਪਿੰਡ ਖੁੰਦਰ ਹਿਠਾੜ ਦੇ ਲਿੰਕ ਸੜਕ ’ਤੇ ਜਾ ਰਿਹਾ ਸੀ ਤਾਂ ਇਕ ਪੀਟਰ ਰੇਹੜ ਨਾਲ ਟੱਕਰ ਹੋਣ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹੋਏ ਭਿਆਨਕ ਹਾਦਸੇ ਨਾਲ ਇਲਾਕੇ ’ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Meenakshi

This news is News Editor Meenakshi