ਟਰੱਕ ਦੀ ਲਪੇਟ ''ਚ ਆਉਣ ਕਾਰਨ ਵਿਦਿਆਰਥਣ ਦੀ ਮੌਤ

04/29/2019 8:39:51 PM

ਸੁਨਾਮ ਊਧਮ ਸਿੰਘ ਵਾਲਾ, (ਮੰਗਲਾ)—  ਸੁਨਾਮ ਬਠਿੰਡਾ ਰੋਡ ਤੇ ਇਕ ਸਕੂਲੀ ਵਿਦਿਆਰਥਣ ਨੂੰ ਟਰੱਕ ਵੱਲੋਂ ਕੁਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਠਵੀਂ ਜਮਾਤ 'ਚ ਪੜਦੀ ਲਗਭਗ 13 ਸਾਲ ਦੀ ਲੜਕੀ ਮਨਪ੍ਰੀਤ ਦੇਵੀ ਸਕੂਲ ਤੋਂ ਵਾਪਸ ਆਪਣੀਆਂ ਸਹੇਲੀਆਂ ਨਾਲ ਘਰ ਜਾ ਰਹੀ ਸੀ। ਬਠਿੰਡਾ ਰੋਡ ਤੇ ਇਕ ਤੇਜ਼ ਟਰੱਕ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਏ। ਘਟਨਾ ਦੌਰਾਨ ਗੁਸਾਏ ਲੋਕਾਂ ਨੇ ਬਠਿੰਡਾ ਰੋਡ ਦੇ ਜਾਮ ਲਗਾ ਦਿੱਤਾ। ਮ੍ਰਿਤਕ ਲੜਕੀ ਮਨਪ੍ਰੀਤ ਦੇ ਪਰਿਵਾਰਿਕ ਮੈਂਬਰ ਨੇ ਮੰਗ ਕੀਤੀ ਕਿ ਇਸ ਮਾਮਲੇ 'ਚ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ 'ਚ ਟਰੱਕ ਡਰਾਇਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਡਰਾਇਵਰ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। 
 

KamalJeet Singh

This news is Content Editor KamalJeet Singh