ਪੁਲਸ ਸਟੇਸ਼ਨ ’ਚ ਸੱਪ ਵਡ਼ਨ ਨਾਲ ਮਚਿਆ ਹਡ਼ਕੰਪ

06/26/2019 2:47:34 AM

ਬਠਿੰਡਾ, (ਪਰਮਿੰਦਰ)- ਬਠਿੰਡਾ ਦੇ ਥਾਣਾ ਥਰਮਲ ’ਚ ਉਸ ਵੇਲੇ ਹਡ਼ਕੰਪ ਮਚ ਗਿਆ, ਜਦੋਂ ਇਕ ਸੱਪ ਥਾਣੇ ’ਚ ਵਡ਼ ਗਿਆ। ਥਾਣੇ ਵਿਚ ਸੱਪ ਵਡ਼ਨ ਦਾ ਪਤਾ ਲੱਗਦੇ ਹੀ ਪੁਲਸ ਮੁਲਾਜ਼ਮਾਂ ’ਚ ਹਫਡ਼ਾ-ਦਫਡ਼ੀ ਮਚ ਗਈ ਤੇ ਸਾਰੇ ਬਾਹਰ ਨੂੰ ਭੱਜਣ ਲਗੇ। ਤੁਰੰਤ ਇਸਦੀ ਸੂਚਨਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਸਨੇਕ ਕੈਚਰ ਟੀਮ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਟੀਮ ਮੈਂਬਰ ਸਤਨਾਮ ਸਿੰਘ ਮੌਕੇ ’ਤੇ ਪਹੁੰਚੇ। ਉÃਸ ਨੇ¶ ਕੁਝ ਹੀ ਮਿੰਟਾਂ ’ਚ ਸੱਪ ਨੂੰ ਕਾਬੂ ਕਰ ਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਸੱਪ ਨੂੰ ਫਡ਼ ਕੇ ਸ਼ਹਿਰ ਤੋਂ ਬਾਹਰ ਸੁਰੱਖਿਅਤ ਜਗ੍ਹਾ ’ਤੇ ਛੱਡ ਦਿੱਤਾ ਜਾਵੇਗਾ।

Bharat Thapa

This news is Content Editor Bharat Thapa